ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Russe Russe Akhar - Ajay Sarangal

ਰੁੱਸੇ-2, ਅੱਖਰ ਮੇਰੇ, ਕਈ ਦਿਨਾਂ ਦੇ
ਪਾਉਂਦੇ ਫੇਰੇ, ਨਾ ਮੇਰੇ, ਕਈ ਦਿਨਾਂ ਦੇ
ਰੁੱਸੇ ਮੰਨ ਜਾਵਣ, ਕੀ ਐਸਾ, ਕਰਾਂ ਮੈ
ਮਨੋਂ ਭੁੱਲਦੇ, ਨਾ ਮੇਰੇ, ਕਈ ਦਿਨਾਂ ਦੇ
ਮੁੜ ਆਵਣ, ਤੂੰ ਦੱਸ ਤਾਂ, ਕੀ ਕਰਾਂ ਮੈਂ
ਲਗਾਏ ਦੂਰ, ਜਾ ਡੇਰੇ, ਕਈ ਦਿਨਾਂ ਦੇ
ਫਿਕਰਾਂ ਦੀ,ਪੰਡ ਕੁਝ,ਭਾਰੀ ਹੋ ਗਈ ਏ
ਉਲਝਣਾਂ ਨੇ, ਆ ਘੇਰੇ, ਕਈ ਦਿਨਾਂ ਦੇ
ਤੇਰੇ-ਮੇਰੇ, ਮੇਰੇ-ਤੇਰੇ, ਵੇਖ ਗਏ ਨੇ ਹੋ
ਸਾਡੇ ਹੋਏ, ਨਾ ਜੇਹੜੇ, ਕਈ ਦਿਨਾਂ ਦੇ
ਖੁਸ਼ਨਸੀਬ, ਆਬਾਦ, ਕਰਮਾਂ ਵਾਲੇ ਨੇ
ਕੁਝ ਉੱਜੜੇ,ਆ ਵਿਹੜੇ,ਕਈ ਦਿਨਾਂ ਦੇ
ਹਾਰੇ ਨਹੀਂ, ਉਮੀਦਾਂ, ਜਗਾਈ ਰੱਖਦੇ ਨੇ
ਆਉਣੇ ਮੁੜ, ਪਾ ਫੇਰੇ, ਕਈ ਦਿਨਾਂ ਦੇ
ਲੱਖਾਂ ਨੇ, ਮੋੜੇ ਮੂੰਹ, ਪਾ ਮੱਥੇ ਧਿਊੜੀਆਂ
ਕਈ ਬਣਗੇ, ਆ ਮੇਰੇ, ਕਈ ਦਿਨਾਂ ਦੇ
ਸਭਨਾਂ ਅੰਦਰ ਵੱਸਦਾ ਸੱਭ ਦਾ ਯਾਰ ਤੂੰ
ਕਿਉਂ ਝਗੜੇ, ਜਾਂ ਚੇੜੇ, ਕਈ ਦਿਨਾਂ ਦੇ
_*Ajay Sarangal Artist*_
Gurdaspur

No comments:

Post a Comment