ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Raddi De Naam - ( Mini Kahani) - Aar Guru

ਕਹਾਣੀ { ਰੱਦੀ ਵਾਲਾ ਤੇ ਡਾਕਟਰ } ਉਮੀਦ ਹੈ ਆਪ ਨੂੰ ਦਰਦ ਦਾ ਅਹਿਸਾਸ ਕਰਵਾਏਗੀ
.
ਛਾਣ-ਬੁਰੇ ਵਾਲ਼ਾ ਆਇਆ ਜੀ ਛਾਣ-ਬੁਰੇ ਵਾਲ਼ਾ,,,
.
ਕੀ ਹੋਇਆ ਪੁੱਤ ਤੂੰ ਨਿੱਕੀ ਉਮਰੇ ਆ ਕੁੱਝ !!!!!!!!!__ਹਾਂਜੀ ਮਾਤਾ ਜੀ
.
ਅਮੀਰ ਤੇ ਗਰੀਬ 'ਚ ਇਹੀ ਫਰਕ ਹੈ ਅਮੀਰ ਦਾ ਬੱਚਾ ਸਕੂਲ ਜਾਂਦਾ ਹੈ ਤੇ ਗਰੀਬ ਦਾ ਬੱਚਾ ਆਪਣੀਆਂ ਮਜ਼ਬੂਰੀਆਂ ਅੱਗੇ ਹਾਰ ਜਾਂਦਾ ਹੈ ,, ਦਰਦ ਸਹਿਣ ਦੀ ਆਦਤ ਜਹੀ ਪੈ ਗਈ ਹੈ ਗਰੀਬਾ ਨੂੰ ਮਾਤਾ ਜੀ
.
ਦਰਦ
.
ਨਿੱਕੀ ਉਮਰ ਸੀ ਮਾਸੂਮ ਜਿਹਾ ਚਿਹਰਾ
.
ਜੁਬਾਨ ਚੋ' ਬਸ ਮਾਂ ਕਹਿਣਾ ਹੀ ਸਿੱਖਿਆ ਸੀ
.
ਜਦੋਂ ..... . . ..
.
ਮਾਂ ਤੁਰ ਗਈ
.
ਮਾਂ ਜੋ ਸਾਨੂੰ ਸੁਖਦ ਜੀਵਨ ਲ਼ੈ ਕੇ ਦਿੰਦੀ ਹੈ
.
ਬਸ ਫੇਰ ਕੀ ..
.
ਮਾਂ ਗੁਜ਼ਰ ਗਈ 😢 ਸਭ ਅਰਮਾਨ ਗੁਜ਼ਰ ਗਏ
.
ਜਿਨਾਂ ਹੱਥਾਂ ਵਿੱਚ ਸਲੇਟ ਫੱਟੀ ਤੇ ਬਸਤਾ ਹੋਣਾ ਸੀ
.
ਓਹਨਾ ਹੱਥਾਂ ਚ' ਰੂੜੀਆਂ ਦੇ ਲਿਫਾਫੇ ਘਰ ਕਰ ਗਏ
.
ਗਰੀਬ ਪ੍ਰਵਿਾਰ ਚ' ਜਨਮਿਆ ਮੈਂ ਰਾਜਾ ਤਾਂ ਨਹੀਂ
.
ਪਰ ਜਦੋਂ ਮੇਰਾ ਜਨਮ ਹੋਇਆ ਸੀ
.
ਤਾਂ ਮੇਰੇ ਗਰੀਬ ਬਾਪ ਨੇ ਸਾਰੇ ਪਿੰਡ ਵਿੱਚ ਘਰ ਘਰ ਜਾ ਲੱਡੂ ਵੰਡੇ ਸੀ
.
ਮੇਰੀ ਪਰਵਰਿਸ਼ ਬੇ-ਸ਼ਕ ਕਿਸੇ ਗਰੀਬ ਪ੍ਰਵਿਾਰ ਚ' ਹੋ ਰਹੀ ਸੀ
.
ਪਰ ਮੈਨੂੰ ਮਾਂ ਦੀ ਗੋਦ ਦਾ ਨਿੱਘ ਨਸੀਬ ਸੀ ਜੋ ਸ਼ਾਇਦ ਕਿਸੇ ਅਮੀਰ ਮਹਿਲਾਂ ਦੇ ਰਾਜੇ ਨੂੰ ਵੀ ਜਨਮ ਵੇਲ਼ੇ ਨਾ ਹੋਇਆ ਹੋਵੇ
.
ਦਿਨ ਸਭ ਦੇ ਗੁਜ਼ਰਦੇ ਨੇ ,,ਹਲਾਤ ਜਿਹੋ ਜਹੇ ਵੀ ਹੋਣ
.
ਪਰ ਮੇਰੇ ਨਾਲ਼ ਹਲਾਤ ਨੇ ਹਮੇਸ਼ਾ ਨਾ-ਇੰਸਾਫੀਆਂ ਹੀ ਕੀਤੀਆਂ
.
ਜਦੋਂ ਮੈਂ ਮਾਂ ਨੂੰ ਮਾਂ ਆਖ ਆਵਾਜ਼ ਲਗਾਈ ਤਾਂ ਮਾਂ ਦੀਆਂ ਖੁਸ਼ੀਆਂ ਦਾ ਕੋਈ ਠਿਕਾਣਾ ਨਹੀਂ ਸੀ
.
ਸਾਇਦ ਹੁਣ ਨਜ਼ਰਾਂ ਨੇ ਮਾਂ ਨੂੰ ਖਾ ਜਾਣ ਦੀ ਤਿਆਰੀ ਕਰ ਰੱਖੀ ਸੀ
.
ਬਾਪੂ ਜੋ ਛਾਣ-ਬੁਰੇ ਦਾ ਫੇਰਾ ਲਗਾਇਆ ਕਰਦਾ ਸੀ
..
ਹਾਂ ਸਾਰਾ ਦਿਨ ਟੁੱਟ-ਭੱਜ ਇਕੱਠੀ ਕਰ ...ਆਪਣੇ ਪੁੱਤ ਨੂੰ ਵਧੀਆ ਸਕੂਲ ਪੜਾਓਣ ਲਈ ਸੁਪਨੇ ਸਜ਼ਾਇਆ ਕਰਦਾ ਸੀ
ਇੱਕ ਦਿਨ ਆਥਣ ਵੇਲ਼ੇ ਜਦੋਂ ਘਰ ਪਹੁੰਚਿਆ ਤਾਂ ਕਿ ਵੇਖਦਾ ਮਾਂ ਮੇਰੀ ਬੇ-ਹੋਸ਼ ਪਈ ,,ਬੜੀਆਂ ਆਵਾਜ਼ਾਂ ਮਾਰੀਆਂ ਬਾਪੂ ਨੇ ਪਰ ਮਾਂ ਨਾ ਉੱਠੀ ,,, !!!!
.
ਆਖਰ ਬਾਪੂ ਮਾਂ ਨੂੰ ਆਪਣੀਆਂ ਬਾਹਾਂ ਚ' ਚੁੱਕ ਪਿੰਡ ਦੇ ਡਾਕਟਰ ਕੋਲ ਲੈ ਪੁੱਜਾ ,,,ਡਾਕਟਰ ਦੇ ਬੋਲ ਸੀ ਮਾਂ ਨੂੰ ਹਾਰਟ-ਅਟੈਕ ਆਇਆ ਹੈ ,,,ਜਲ਼ਦੀ ਕਿਸੇ ਵੱਡੇ ਹੋਸਪਿਟਲ ਲੈ ਜਾਵੋ
.
ਬਾਪੂ ਬੇਚਾਰਾ ਜੋ ਸਿਰਫ ਪਿੰਡਾਂ ਤੱਕ ਸੀਮਤ ਸੀ ਅੱਜ ਉਸਦਾ ਵੱਡੇ ਸਹਿਰਾਂ ਵੱਲ ਜਾਣਾ , ਤੇ ਉੱਥੋ ਦੇ ਵੱਡੇ- ਵੱਡੇ ਹੋਸਪਿਟਲਾਂ ਚ' ਵੱਡੇ ਵੱਡੇ ਡਾਕਟਰਾਂ ਨਾਲ ਮਿਲਣਾ ,,ਜਿਵੇਂ ਸਾਹਮਣੇ ਖੜੀ ਮੌਤ ਸਮਾਨ ਸੀ ,,,, ਅਨਪੜ੍ਹ ਤੇ ਗਰੀਬ ਇਨਸਾਨ ਅਕਸਰ ਐਦਾਂ ਹੀ ਸੋਚਦੇ ਨੇ ਜੋ ਉਸ ਵੇਲ਼ੇ ਮੇਰਾ ਬਾਪੂ ਸੋਚ ਰਿਹਾ ਸੀ ਆਪਣੀ ਗਰੀਬੀ ਤੇ ਬੇ-ਬਸੀ ਕਾਰਨ
.
ਹਾਂ ਪਰ ਮੇਰਾ ਬਾਪੂ ਹਾਰ ਮੰਨਣ ਵਾਲਿਆਂ ਚੋਂ ਨਹੀਂ ਸੀ
.
ਜੋ ਵੀ ਅੱਜ ਤੱਕ ਬਾਪੂ ਨੇ ਮਹਿਨਤ ਨਾਲ਼ ਕਮਾਇਆ ਸੀ ਕੁੱਝ ਉਹ ਤੇ ਕੁੱਝ ਕਰਜ਼ੇ ਤੇ ਅਮੀਰਾਂ ਕੋਲੋ ਵਿਆਜੀ ਪੈਸੇ ਲੈ ਕੇ ਪਹੁੰਚ ਗਿਆ ਮਾਂ ਦੀ ਉਮਰ ਚ' ਵਾਧਾ ਕਰਵਾਉਂਣ ਵੱਡੇ ਡਾਕਟਰਾਂ ਕੋਲ਼
.
ਪਰ ਉੱਥੋਂ ਦੇ ਡਾਕਟਰਾਂ ਲਈ ਜਿਵੇਂ ਇੱਕ ਹੋਰ ਮਛਲੀ ਆ ਫਸੀ ਜਾਲ ਚ' ਵਾਂਗ ਵਤੀਰਾ ਕੀਤਾ ਮੇਰੇ ਬਾਪੂ ਨਾਲ਼ ,,,,
.
4 ਦਿਨ ਐਮਰਜੇੰਸੀ ਵਿੱਚ ਰੱਖ ਮਾਂ ਨੂੰ ਡਾਕਟਰਾਂ 5ਵੇਂ ਦਿਨ ਜਵਾਬ ਦੇ ਦਿੱਤਾ ,,ਕਿਓਂ ਕੇ ਹੁਣ ਬਾਪੂ ਕੋਲ ਮਾਇਆ ਮੁੱਕ ਚੁੱਕੀ ਸੀ ,,,ਮਾਂ ਤਾਂ ਜਦੋਂ ਘਰ ਤੋਂ ਲੈ ਕੇ ਬਾਪੂ ਸ਼ਹਿਰ ਵੱਲ ਤੁਰਇਆ ਸੀ ,,,ਓਦੋਂ ਹੀ ਮੁੱਕ ਚੁੱਕੀ ਸੀ
.
ਪਰ ਹਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਆਪਣੇ ਜੀਅ ਨੂੰ ਬਚਾਓਣ ਦੀ ,,,ਬਾਪੂ ਹਾਰ ਗਿਆ ਡਾਕਟਰਾਂ ਦੀ ਪੈਸੇ ਦੀ ਭੁੱਖ ਅੱਗੇ ,,,ਪਰਤ ਆਇਆ ਪਿੰਡ ਖਾਲੀ ਹੱਥ ਮਾਂ ਦੀ ਲਾਸ਼ ਲੈ ...ਵਿਹੜੇ ਵਿੱਚ ਮਾਤਮ ਸੀ ਤੇ ਬਾਪੂ ਹਰ ਪਾਸਿਓਂ ਟੁੱਟ ਚੁੱਕਾ ਸੀ ,,,,,,ਮਾਂ ਦੇ ਗੁਜ਼ਰ ਜਾਣ ਪਿਛੋਂ ਬਾਪੂ ਖੁਦ ਨੂੰ ਕਰਜ਼ੇ ਦੀ ਮਾਰ ਥੱਲੇ ਦੱਬ ਜਾਣ ਤੋਂ ਉਭਾਰ ਨਾ ਪਾਇਆ ,,, ਜੀਨਾਂ ਤੋਂ ਵਿਆਜੂ ਪੈਸੇ ਲਏ ਸੀ ਉਹਨਾਂ ਵਲੋਂ ਰੋਜ਼ ਦੀਆਂ ਧਮਕੀਆਂ ਸੁਣ ਸੁਣ ਇਕ ਦਿਨ ਦੁਖੀ ਓਹੀ ਸਾਇਕਲ ਜਿਸ ਤੇ ਛਾਣ-ਬੁਰੇ ਦਾ ਫੇਰਾ ਲਗਾਇਆ ਕਰਦਾ ਸੀ ਲੈ ਪਹੁੰਚ ਗਿਆ ਰੈਲ ਦੀ ਪਟੜੀ ਤੇ ਸਾਇਕਲ਼ ਇੱਕ ਪਾਸੇ ਸ਼ੁੱਟ ਖੜ ਗਿਆ ਟਰੇਨ ਦੇ ਅੱਗੇ ਜੋ ਮੇਰੇ ਬਾਪੂ ਨੂੰ ਕਰਜ਼ੇ ਥੱਲੇ ਦੱਬ ਜਾਣ ਕਰਨ ਸਜ਼ਾਏ ਮੌਤ ਦੇ ਚੀਰ ਕੇ ਲੰਘ ਗਈ ,,,,,ਤੇ ਮੈਂ ਰਹਿ ਗਿਆ ਕੱਲਾ ਦੁਨੀਆਂ ਤੇ ਜੀਣ ਤੇ ਕਰਜ਼ਦਾਰਾਂ ਦਾ ਦਾ ਕਰਜ਼ ਉਤਾਰਨ ਲਈ ,, ਪੈਸੇ ਵਾਲ਼ੇ ਅੱਜ ਵੀ ਘਰ ਆਉਂਦੇ ਨੇ ... ਤੇ ਹੁਣ ਮੈਂ ਉਹਨਾਂ ਦਾ ਨਿਸ਼ਾਨਾਂ ਹਾਂ
.
ਮੈਂ ਹੁਣ ਜਵਾਨ ਹੋ ਚੁੱਕਾ ਹਾਂ ,,, ਹਾਂ ਪਰ ਅੱਜ ਮੈਂ ਵੀ ਉਸੇ ਬਾਪੂ ਵਾਲੇ ਸਾਈਕਲ ਤੇ ਸਵਾਰ ਹਾਂ ਜਿਸ ਤੇ ਕਦੇ ਬਾਪੂ ਸਵਾਰ ਸੀ ,,,,ਬਸ ਐਨੀ ਕ ਦਰਦ ਭਰੀ ਮੇਰੀ ਦਾਸਤਾਂ ਹੈਂ ਮਾਤਾ ਜੀ
.
ਤੁਹਾਡੀਆਂ ਸੁੱਕੀਆਂ ਰੋਟੀਆਂ ਤੇ ਬਾਕੀ ਆ ਕੱਚ ਦੀਆਂ ਬੋਤਲਾਂ ਦੇ ਕੁਲ ਮਿਲਾ ਕੇ ਬਣੇ ਨੇ 34 ਰੁਪਾਏ ,,,ਤੇ ਬਾਕੀ ਆ ਜੋ ਕਿਤਾਬਾਂ ਨੇ ਇਹਨਾਂ ਦਾ ਮੈਂ ਕੋਈ ਮੁੱਲ ਨਹੀਂ ਦੇ ਸਕਦਾ ਹਾਂ ਜਦੋਂ ਇਹਨਾਂ ਿਕਤਾਬਾਂ ਨੂੰ ਪੜ੍ਹ ਤੋਂ ਬਾਦ ਡਾਕਟਰ ਬਣਨ ਦੇ ਕਾਬਿਲ ਹੋ ਗਿਆ ,,ਤਾਂ ਮੁੱਲ ਚੁਕਵਾਂਗਾ ਗਰੀਬਾਂ ਦਾ ਫ੍ਰੀ ਇਲਾਜ਼ ਕਰਾਂਗਾ ਬਸ ਇਹ ਕਿਤਾਬਾਂ ਪੜਣ ਲਈ ਦੇ ਦੇਵੋ ,,,,,ਤਾਂ ਕੇ ਕੱਲ ਨੂੰ ਕੋਈ ਕਰਜ਼ੇ ਥੱਲੇ ਦੱਬ ਕਿਸੇ ਰੈਲ ਦੀ ਪਟੜੀ ਦਾ ਸ਼ਿਕਾਰ ਨਾ ਹੋਵੇ !!!!!!!!!.
.
ਦੋਸਤੋ ਕਦੇ ਕਿਸੇ ਗਰੀਬ ਦਾ ਬੁਰਾ ਨਾ ਤੱਕੋ , ਜੇ ਹੋ ਸਕੇ ਤਾਂ ਗਰੀਬ ਦੇ ਪੜਨ ਲਈ ਮਦਦ ਜਰੂਰ ਕਰੋ
.
ਕੋਈ ਵੀ ਗਲਤੀ ਗੁਸਤਾਖੀ ਹੋਵੇ ਤਾ ਮਾਫ ਕਰਨਾ ਦੋਸਤੋ ਮੈਂ ਜਿੰਦਾਂ ਹਾਂ ਤਾ ਆਪ ਦੋਸਤਾਂ ਦੇ ਆਸਰੇ __.............ਵੱਸਦੇ ਰਹੋ ਦਿਲੀ ਦੁਆਵਾਂ ਨੇ ਹਰ ਪ੍ਰਵਿਾਰ ਤੇ ਹਰ ਦੋਸਤ ਦੇ ਨਾਮ

No comments:

Post a Comment