ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 6, 2017

Payar Kehande - Ashok Kumar Garag


ਕਿਹੜੀ ਚੀਜ ਨੂੰ ਲੋਕੀ ਪਿਆਰ ਕਹਿਂਦੇ ਨੇ
ਕੀ ਨਜਰਾਂ ਮਿਲਣ ਨੂੰ ਹੀ ਪਿਆਰ ਦਾ ਇਜਹਾਰ ਕਹਿਂਦੇ ਨੇ
ਜੀਹਨੂੰ ੳਡੀਕੀਏ ਪਰ ਤੁਰ ਜਾਵੇ ਕਿਸੇ ਹੋਰ ਨਾਲ ਜੋ
ਇਹੋਜੀ ੳਡੀਕ ਨੂੰ ਹੀ ਕੀ ਲੋਕ ਇੰਤਜਾਰ ਕਹਿੰਦੇ ਨੇ
ਯਕੀਨ ੳਹਤੇ ਨਾ ਟੁੱਟੇ ਜੋ ਬਾਰ ਬਾਰ ਯਕੀਨ ਤੋਡੇ
ਕੀ ਏਸੇ ਯਕੀਨ ਨੂੰ ਹੀ ਅਤਬਾਰ ਕਹਿੰਦੇ ਨੇ
ਮੁਹੱਬਤਾਂ ਚ ਹਾਰ ਜਾਣ ਵਾਲੇ ਲੋਕ ਅਕਸਰ
ਤੇਰੇ ਗਮ ਨੂੰ ਹੀ ਦਿਲ ਦਾ ਕਰਾਰ ਕਹਿੰਦੇ ਨੇ
ਜੇ ਕੁਮਲਾ ਜਾਣ ਫੁੱਲ ਖਿਲਣ ਤੋਂ ਪਹਿਲਾਂ ਹੀ
ੳਹਨਾਂ ਨੂੰ ਕੀ ਪਤਾ ਕੇਹੜੇ ਮੌਸਮ ਨੂੰ ਬਹਾਰ ਕਹਿੰਦੇ ਨੇ
ਸ਼ਰਾਬੀ ਨਜਰਾਂ; ਸੁਰਖ ਬੁੱਲਾਂ ਤੇ ਮੇਹਕਦੀਆਂ ਜੁਲਫਾਂ ਨੂੰ
ਮਸਤ ਆਸ਼ਕ ਕਤਲ ਦੇ ਔਜਾਰ ਕਹਿੰਦੇ ਨੇ
....
ਅਸ਼ੋਕ

No comments:

Post a Comment