ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 6, 2017

Mai Te Mera Ateet - Buta Ram Bhagat

ਮੈਂ ਤੇ ਮੇਰਾ ਅਤੀਤ ਹੁਣ
ਜਦੋਂ ਮਿਲਦੇ ਹਾ
ਵਾਗ ਹਿਸਿਅਾ ਕਲੀਅਾ ਦੇ
ਹੀ ਦੋਵੇ ਹਿੱਲਦੇ ਹਾਂ
ਮੈਂ ਤੇ ਮੇਰਾ ਅਤੀਤ ਹੁਣ
ਹਾਲ ਮੇਰੇ ਨੂੰ ਜਾਣਦਾ
ਮੈਂ ਤੇ ਮੇਰਾ ਅਤੀਤ ਹੁਣ
ਹਾਲ ਮੇਰੇ ਨੂੰ ਪਛਾਣਦਾ!
ਤੇ ਹਰ ਮੇਰਾ ਅੱਧੁਰਾ ਗੀਤ
ਹੋੲਿਅਾ ਹੈ ਤੇਰੇ ਨਾਲਦਾ
ਜੋ ਗੀਤ ਮੇਥੋ ਲਿੱਖ ਹੋੲੇ ਨੇ
ਸਭ ਹਨ ਝੁਠੇ
ਜੋ ਗੀਤ ਮੈਂ ਲਿੱਖਦਾ ਹਾਂ
ਸਭ ਤੇਰੇ ਹਨ ਜੁਠੇ
ਤੇ ਤੂੰ ਬੰਣਿਓ ਮੇਰੇ ਮਿਹਰਮਾ
ਹੁਣ ਅਤੀਤ ਮੇਰੇ ਦੇ ਨਾਲਦਾ
ਜੋ ਕਦੇ ਨਾ ਸਮੱਜਦਾ
ਜੋ ਕਦੇ ਨਾ ਮੈਨੂੰ ਮਾਣਦਾ ਤੇ
ਮੈਂ ਤੇ ਮੇਰਾ ੲਿਹ ਹਾਲ
ਖੂਸ਼ੀਓ ਸਦੀਵੀ ਖਾਕ ਨੂੰ ਹਾਂ ਛਾਣਦਾ!
ਤੂੰ ਵੇਖਿਅਾ ਹੋਣਾ ਕੲੀ ਵਾਰ
ਖਿੱੜੇ ਹੋੲੇ ਫੂਲਾਂ ਤੇ ਵੀ ਬਹਾਰ ਨਹੀ ਅਾਦੀ
ਕੲੀ ਵਾਰ ਗੀਤਾ ਦੀ ਸੱਤਰਾ ਹੈ
ਗੀਤਾ ਨੂੰ ਖਾ ਜਾਦੀ ਤੇ
ਕੲੀ ਵਾਰ ਮੇਰੇ ਗੀਤਾ ਨੂੰ
ਤੇਰੀ ਚਾਅ ਨਹੀ ਮਿਲ ਪਾਂਦੀ ਤੇ
ਕੲੀ ਵਾਰ ਤੇਰੇ ਵਿੱਛੋੜਿਅਾ ਦੀ
ਮੈਨੂੰ ਯਾਦ ਹੈ ਸਤਾਦੀ
ਓਸ ਵੇਲੇ ਤੇਥੋ ਦੁਰ ਜਾਣ ਲੲੀ
ਮੈਂ ਪੈੜਾ ਅੱਣ-ਪਛਾਤੀਅਾ ਭਾਲਦਾ ਤੇ
ਹੁਣ ਹਾਲ ਮੇਰੇ ਨੂੰ ਮੈਂ ਸੋਚਦਾ
ਤੇ ਬੰਣਿਅਾ ਹਾਂ ਹਿੱਸਾ ਤੇਰੇ ਸਵਾਲ ਦਾ!
ਕੲੀ ਵਾਰ ਚਾਨਣੀਅਾ ਰਾਤਾ ਚ
ਮੈਂ ਕੋਹਾ ਦੁਰ ਤੱਕ ਹੋ ਅਾਦਾ
ਤੇ ਕੲੀ ਵਾਰ ਵੇਖਕੇ ਹਾਲ ਅਾਪਣੇ ਨੂੰ
ਅਾਪਣੇ ਅਾਪ ਤੇ ਸ਼ਰਮਾਦਾ
ਕੲੀ ਵਾਰ ਚਾਨਣੀਅਾ ਰਾਤਾ ਚ
ਅਾਪਣੇ ਸਾੲੇ ਨੂੰ ਫੱੜਨਾ ਚਾਅਦਾ ਤੇ
ਅਤੀਤ ਮੇਰਾ ਮੇਰੇ ਤੋ ਕੋਹਾ ਦੁਰ ਹੋ ਜਾਦਾਂ?
ੲਿੱਕ ਦਿਨ ਤਾਰਿਅਾ ਦੀ
ਚੱਲ ਬਰਾਤ ਮੇਰੇ ਘਰ ਸੀ ਅਾੲੀ ਤੇ
ਪੈਰਾ ਵਿੱਚ ਓਹਨਾ ਨੇ ਸੀ
ਰਿਸ਼ਮ ਰੁਪਹਿਲੀ ਕੋੲੀ ਪਾੲੀ
ਮੈਂ ਅਕਸਰ ਹੀ ਵੇਖਿਅਾ ਹੈ ਪਰਛਾੲੀ
ਨੂੰ ਖਾ ਜਾਦੀ ਹੈ ਪਰਛਾੲੀ
ਤੇ ਮੇਰੀ ਅੱਬੋਧਿਤ ਜੀਭਾ ਹੀ
ਤੇਰਾ ਬਿਰਹੜਾ ਗਾ ਨਾ ਪਾੲੀ
ਤੇ ਦੂਰ ਤੱਕ ਮੈੰ ਵੇਖ ਦਾ ਮੇਰੇ ਘਰ ਹੈ ਤਨ੍ਹਹਾੲੀ
ਤੇ ਤੇਰੇ ਗੀਤਾ ਦੀ ਜੁਬਾਨ ਨੂੰ ਮੇਰੀ
ਜੀਭਾ ਸਮਜੱਜ ਹੀ ਨਾ ਪਾੲੀ"
ਮੈਂ ਗੀਤਾ ਲੲੀ ਸ਼ੱਬਦਾ ਦਾ ਰੋਜ ਵੰਣਜ ਹਾਂ ਕਰਦਾ
ਤੇ ਤੇਰੇ ਸੁਚੜੇ ਗੀਤਾ ਚੋ ਪੀ
ਬਿਰਹੜਾ ਹਾਂ ਮਰਦਾ ਤੇ
ਖੁਦ ਨੂੰ ਤੇਰੇ ਗੀਤਾ ਦੇ ਮੈਂ ਯੋਗ ਹਾਂ ਕਰਦਾ"
ਤੇ ਖੁਦ ਤੋ ਖੁਦ ਲੲੀ ਸ਼ਰਮਿੰਦਾ ਹਾਂ
ਜੋ ਤੈਨੂੰ ਪਿਅਾਰ ਹਾਂ ਕਰਦਾ!
ਹੁਣ ਹਰ ਪੈੜ ਮੇਰੀ ਹੈ ਮਾਰੀਥੱਲ ਵਾਗ ਤਪਾੲੀ
ਤੇ ਮੇਰੇ ਤੇ ਤੇਰੇ ਪਾਕ ਰਿਸ਼ਤੇ ਨੂੰ
ੲਿਹ ਦੁਨੀਅਾ ਸਮੱਜ ਨਾ ਪਾੲੀ
ਤੇ ਹਾਲ ਮੇਰੇ ਨੇ ਹਾਲ ਮੇਰੇ ਲੲੀ
ਜੱਦ ੲਿੱਕ ਸੱਤਰ ਸੀ ਗਾੲੀ ਤੇ
ਅੱਬੋਧੀਤ ਜੀਂਭਾ ਮੇਰੀ ਬਾਂਝ ਹੈ ਕਹਿਲਾੲੀ!
ਮੈਂ ਮੇਰੇ ਹਾਲ ਦੇ ਹੁਣ ਰਾਜ ਜਾਣਦਾ
ਤੇ ਝੁਠੇ ਸਾਰੇ ਦੁਨੀਅਾ ਦੇ ਕਾਜ ਜਾਣਦਾ
ਓਹ ਗੀਤ ਗੁੰਗਾਂ ਹੀ ਹੈ ਜੋ ਗਾੲਿਅਾ ਨਾ ਜਾਵੇ
ਓਹ ਗੀਤ ਗੁੰਗਾ ਹੀ ਜੋ ਸੁਣਾੲਿਅਾ ਨਾ ਜਾਵੇ ਤੇ
ਹਰ ਗੀਤ ਮੇਰਾ ਗੁੰਗਾ ਹੈ
ਜੋ ਤੇਰੇ ਅਤੀਤ ਨੂੰ ਚੁਣਦਾ ਹੈ ਜਾਂ
ਸ਼ਾੲਿਦ ੳੁੱਚਾ ਹੀ ਸੁਣਦਾ ਹੈ
ਜੋ ਸਹੇਜ ਹਿਸਿਅਾ ਕਲੀਅਾ ਦੀ ਚੁਣਦਾ ਹੈ
ਤੇ ਮੇਰੇ ਹਾਲ ਲੲੀ ਲੀੜੇ ਓਹ ਚੁਣਦਾ ਹੈ ਜੋ
ਮੈਂ ਪਾ ਨਹੀ ਸਕਦਾ ਹੰਢਾ ਨਹੀ ਸਕਦਾ ਤੇ
ਬੱਸ ਹਾਲ ਅਾਪਣੇ ਨੂੰ ਮਿਹਰਮਾ ਅਾਖਦਾ ਹਾਂ ਨਾਲਦਾ
ਅਾਖਦਾ ਹਾਂ ਤੇਰੇ ਨਾਲਦਾ!!!!!!!!!!!!!!! ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ ੯੬ 7-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ: 896 ਪੂਜਾ ਜੰਲਧਰੀ

No comments:

Post a Comment