ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Nave Vare Da - Buta Ram Santapi

ਨੱਵੇ ਵੱਰੇ ਦਾ ਪਹਿਲਾ ਸੁਰਜ
ਤੇਰੇ ਨਾਂ ਮੈਂ ਕਰਦਾ ਹਾਂ
ਅਾਪਣੀ ਸਾਰੀ ਧੁਪ ਅਤੇ ਛਾਂ
ਤੇਰੇ ਨਾਂ ਮੈਂ ਕਰਦਾ ਹਾਂ!
ਬੀਤੇ ਵੱਰੇ ਦਾ ਦੁਖ ਭੋਗਣ ਲੲੀ
ਅੱਜ ਤਕ ਮੈਂ ਜਿੰਦਾਂ ਹਾਂ
ਅਾਪਣੀ ਸਾਰੀ ਚੁਪ ਅਤੇ ਹਾਂ
ਤੇਰੇ ਨਾਂ ਮੈਂ ਕਰਦਾ ਹਾਂ!
ੲਿੱਸ਼ਕ ਦੀ ਬਾਜੀ ਜਿੱਤਨ ਨਾਲੋ
ਹਾਰੀ ਦਾ ਮੈਂ ਪਰਤੀਕ ਹਾਂ
ਮੈਂ ਦਿਲੇ ਦੀ ਹਾਰੀ ਥਾਂ
ਤੇਰੇ ਨਾਂ ਮੈਂ ਕਰਦਾ ਹਾਂ!
ਰੋਜ ਤੇਰੇ ਘਰੇ ਦਾ ਚਾਨਣ
ਮੇਰੀਅਾ ਰਾਤਾ ਨੂੰ ਨਿੱਗਲਦਾ ਹੈ
ਅੱਜ ਦੀ ਰਾਤ ਦਾ ਸਿਅਾਹ ਚਾਨਣ
ਤੇਰੇ ਨਾਂ ਮੈਂ ਕਰਦਾ ਹਾਂ!
ਮਾਯੁਸੀਅਾ ਦੀਅਾ ਕੁਝ ਪੈੜਾਂ ਤੋ
ਹੁਣ ਮੈਂ ਵਾਕਿਫ ਹਾਂ
ੲੇਸ ੲਿੱਸ਼ਕੇ ਦੇ ਅੱਵਲੇ ੲਿਮਤਾਹ ਨੂਂ
ਤੇਰੇ ਨਾਂ ਮੈਂ ਕਰਦਾ ਹਾਂ!
ਕਦੇ ਕਦੇ ਤੇਰੇ ਪਿੰਡ ਵਾਲੀ ਰਾਹ ਤੇ
ਕੁਝ ਹਮਸਾੲੇ ਜਿਹੇ ਮਿਲਦੇ ਨੇ
ਓਸ ਅੱਵਲੇ ਪਿੰਡ ਦੇ ਰਾਹ ਨੂੰ
ਤੇਰੇ ਨਾਂ ਮੈਂ ਕਰਦਾ ਹਾਂ!
ਲਿੱਖਦਾ ਹਾਂ ਕੁਝ ਲਿੱਖਕੇ ਮੈਂ
ਅਕਸਰ ਭੁਲ ਹੀ ਜਾਦਾ ਹਾਂ
ੲੇਸ ਅੱਭੁਲਣੋ ਹੋੲੇ ਬਿਅਾਂ ਨੂੰ
ਤੇਰੇ ਨਾਂ ਮੈਂ ਕਰਦਾ ਹਾਂ!
ਸ਼ਾੲਿਦ ਮੇਰੀ ਜਿੰਦਗੀ ਅਾਖਿਰੀ ਸੁਰਜ
ਤੇਰੇ ਘਰ ਵੱਲੋ ਨਿੱਕਲੇਗਾ
ੲੇਸ ਸੁਰਜ ਦੀ ਤੱਤੜੀ ਵਾਂਅ ਨੂੰ
ਤੇਰੇ ਨਾਂ ਮੈਂ ਕਰਦਾ ਹਾਂ!
ਮਿੱਠੇ ਤੇਰੇ ਬੋਲਾ ਨੂੰ ਮੈਂ
ਕਿੰਜ ਬਿਅਾਨ ਕਰਾਂਗਾ
ਅਾਪਣੀ ੲੇਸ ਸੁਸਤਾੲੀ ਜੁਬਾਂ ਨੂੰ
ਤੇਰੇ ਨਾਂ ਮੈਂ ਕਰਦਾ ਹਾਂ! ਬੀ ਅਾਰ ਸੰਤਾਪੀ
ਰਿਸ਼ਮ ਰੁਪਹਿਲੀ ਚੋਂ ੮੯ ੨੨-੧੭-੧੨ਜੈ ਸ਼ਿਵ ਬੱਟਾਲਵੀ ਦੋਸਤੋ
ਪੂਜਾ ਜੰਲਧਰੀ

No comments:

Post a Comment