ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Mele Lagan Ge - Singh Harrie


ਮੇਲੇ ਲੱਗਣੇ ਮਰਿਆਂ ਮੋਇਆਂ ਸੱਜਣਾਂ ਦੇ
ਹੱਟ ਖੋਲਕੇ ਰੱਖੀਂ ਜੇ ਕੁੱਝ ਵੇਚ ਲਵੇਂ
ਕਾਗਜ਼ ਲਵੀਂ ਉੜਾ ਜੋ ਬਿਨ ਪਤੇ ਮਿਲੇ
ਚਿੱਠੀ ਭੇਜੀ ਨਰਕੀਂ ਜੇ ਕੋਈ ਵੇਖ ਲਵੇ
ਸੁਪਨੇ ਲੈਂਦੇ ਮਰਗੇ ਮੇਰੇ ਹਾਣੀ ਜੋ
ਵਿੱਚ ਪਰਦੇਸਾਂ ਮੁੱਕੀ ਜੋ ਜਿੰਦਗਾਨੀ ਏ
ਓਹਨਾ ਪਿੰਡ ਤੂੰ ਮੇਲੇ ਲਾਮ ਦੇ ਹੋ ਆਵੀ
ਵੇਹੜੇ ਕੱਲੀ ਬੈਠੀ ਮਾਂ ਇਕ ਮਰਜਾਣੀ ਏ
ਦੱਬੇ ਮਿਲਣੇ ਕੁੱਝ ਤੈਨੂੰ ਚਾਅ ਉਮਰਾਂ ਦੇ
ਕੁੱਝ ਇਸ਼ਕ ਹੱਡ ਦੇ ਰੋਗੀ ਰੋਣੇ ਰਾਤਾਂ ਨੂੰ
ਕੋਈ ਸਿਵੇ ਚੋਂ ਉੱਠ ਯਾਰ ਨੂੰ ਰੋਵੇਗਾ
ਕੋਈ ਤੇਰੇ ਹੱਥ ਭੇਜੂ ਵਿਛੜੇ ਸਾਥਾਂ ਨੂੰ
ਹੱਟੀ ਉੱਤੇ ਰੱਖੀ ਕੁੱਝ ਕੁੱਜੇ ਕੋਰੀ ਮਿੱਟੀ ਦੇ
ਤਾਂ ਜੋ ਗੰਗਾ ਤੱਕ ਹੱਡੀਆਂ ਹੋ ਆਵਣ
ਮੈਂ ਹੁਣ ਰਹਿਣਾ ਏਥੇ ਕੁੱਝ ਦਿਨ ਬਾਅਦ ਨਈ
ਮੇਰੇ ਹਿੱਸੇ ਦੇ ਫੁੱਲ ਵੀ ਮੁਰਦੇ ਧੋ ਆਵਣ

No comments:

Post a Comment