ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Mapeya De Ghar Dudh Malaian - Pooja Jalandhry

ਮਾਪਿਅਾ ਦੇ ਘਰ ਦੁਧ ਮਲਾੲੀਅਾ ਖਾਦੀ ਸਾ
ਚੰਗਾ ਸਾ ਹੰਢਾਦੀ ਵੇ ਮੈਂ ਚੰਗਾ ਪਾਦੀ ਸਾ
ਤੇਰੇ ਲੜ੍ਹ ਲਾਕੇ ਓਹਨਾਂ ਮੇਰੀ ਬੇੜੀ ਡੋਬਤੀ
ਤੇਰੀ ਹਾਂ ਦੀਵਾਨੀ ਮੈਂ ਝੂਠ ਨਹੀਓ ਬੋਲਦੀ!
ਨਹੀਓ ਬੋਲਦੀ ਮੈਂ ਝੂਠ ਨਹੀਓ ਬੋਲਦੀ!
ੲਿੱਕ ਦੂਨੀ ਦੂਨੀ ਤੇ ਹੁੰਦੀ ਦੋ ਦੂਨੀ ਚਾਰ ਵੇ
ਫਿਕਰਾ ਚ ਰੋਲਤੀ ਤੂੰ ਫੂਲਾ ਜੇਹੀ ਨਾਰ ਵੇ
ਰੰਗਲੀ ਮੱਧਾਣੀ ਨਾਲ ਬਾਤਾ ਪਾਦੀ ਸਾ
ਤੂੰ ਫਿਕਰਾ ਦੀ ਪੰਡ ਮੇਰੇ ਅੱਗੇ ਖੋਲਤੀ?
ਤੇਰੀ ਹਾਂ ਦੀਵਾਨੀ ਝੂਠ ਨਹੀਓ ਬੋਲਦੀ
ਨਹੀਓ ਬੋਲਦੀ ਮੈਂ ਝੂਠ ਨਹੀਓ ਬੋਲਦੀ!
ਰੱਬ ਜਿੱਡਾ ਕਰਦੀ ਸਾ ਮਾਪਿਅਾ ਦਾ ਮਾਣ ਵੇ
ਤੇਰੇ ਹੱਥ ਸੋਹਪੀ ਓਹਨਾ ਮੇਰੀ ੲਿਹ ਕਮਾਨ ਵੇ
ਵੇਖ ਚੰਨਾ ਤੂੰ ਵੀ ਮੇਰਾ ਮਾਣ ਤਾਣ ਤੋੜੀ ਨਾ
ਜੋ ਭਰ ਅੱਖੀਅਾ ਨੂੰ ਹੰਝੂ ਫਿਰਾਂ ਡੋਲਦੀ!
ਤੇਰੀ ਹਾਂ ਦੀਵਾਨੀ ਝੂਠ ਨਹੀਓ ਬੋਲਦੀ
ਨਹੀਓ ਬੋਲਦੀ ਮੈਂ ਝੂਠ ਨਹੀਓ ਬੋਲਦੀ!
ਰੰਗਲੇ ਜਹੁ ਚੂੜੇ ਨਾਲ ਪਰੀਤ ਮੈਂ ਤਾ ਪਾੲੀ ਵੇ
ਹੁਸਨ ਤੇਰੇ ਨੇ ਨਾਰ ਤੇਰੀ ਕੀਤੀ ਅਾ ਸ਼ੁਦਾੲੀ ਵੇ
ਚੰਗਾ ਚੰਗਾ ਬੋਲ ਮੇਰੇ ਨਾਲ ਤੂੰ ਅੱੜਿਅਾ
ਕੇਹਾ ਮੇਰਾ ਮੰਣਕੇ ਨਾ ੲਿਹ ਗੱਲ ਮੋੜਦੀ?
ਤੇਰੀ ਹਾਂ ਦੀਵਾਨੀ ਝੂਠ ਨਹੀਓ ਬੋਲਦੀ
ਨਹੀਓ ਬੋਲਦੀ ਮੈਂ ਝੂਠ ਨਹੀ ਬੋਲਦੀ!!! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋਂ ੨੩ ੨੧-੧੨-੧੭ Buta ram san
ਕਵਿਤਾ ਨੰ: ੨੨੩

No comments:

Post a Comment