ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Kadar - Manjinder Kala

ਪਹਿਲਾਂ ਕਦਰ ਨਾ ਪਾਈ ਲੋਕਾਂ ਨੇ।
ਹੁਣ ਨਰਾਜ਼ਗੀ ਵੀ ਚੁਭਦੀ ਲੋਕਾਂ ਨੂੰ।
ਮਤਲਬ ਵੇਲੇ ਹਰ ਅਦਾ ਸੀ ਸੋਹਣੀ।
ਹੁਣ ਸਾਦਗੀ ਵੀ ਚੁੱਭਦੀ ਲੋਕਾਂ ਨੂੰ।
ਪਹਿਲਾ ਭੁਝੰਗੀ ਤੇ ਕਵਿਤਾ ਲਿਖਵਾਲੀ।
ਹੁਣ ਸ਼ਾਇਰੀ ਵੀ ਚੁੱਭਦੀ ਲੋਕਾਂ ਨੂੰ।
ਕਮਲੇ ਸੀ ਤਾਂ ਉਹਵੀ ਗੁਣ ਗਾਉਦੇ ਸੀ।
ਹੁਣ ਹੁਸ਼ਿਆਰੀ ਵੀ ਚੁੱਭਦੀ ਲੋਕਾਂ ਨੂੰ।
ਮਨਜਿੰਦਰ ਕਾਲਾ

No comments:

Post a Comment