ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 8, 2017

Jehde Vehde - Charan Likhari

ਜੇਹੜੇ ਵੇਹੜੇ ਕਲੇਸ਼ ਨੀ ਆਣ ਵੜਦਾ
ਉਸ ਵੇਹੜੇ ਚੋਂ ਖੁਸੀ ਨਾ ਟੋਲੀਏ ਨੀ,
ਕਹਿੰਦੇ ਘਰਾਂ ਚ ਭੂਤ ਪਰੇਤ ਵੱਸਣ
ਬੋਲ ਕੰਧ ਤੋਂ ਉੱਚੀ ਜੇ ਬੋਲੀਏ ਨੀ,
ਘਰ ਹੋਏ ਕਲੇਸ ਤਾਂ ਥੇਹ ਥੀਵੇ
ਰੱਤ ਉੱਲੂ ਦੀ ਬੂਹੇ ਤੇ ਡ੍ਹੋਲੀਏ ਨੀ,
ਜੀਵੇ ਲੂਣਾ ਤੇ ਜੀਵੇ ਸਲਵਾਨ ਉਹਦਾ
ਢਲੇਂ ਸੂਰਜਾਂ ਧੱਪ ਤੋਂ ਕੀ ਲੈਣਾ,
ਥੋੜੀ ਲੰਘ ਗਈ ਥੋੜੀ ਲੰਘਾ ਲੈਣੀ
ਅਸਾਂ ਖਿੱਚ ਧਰੂਹ ਕੇ ਜੀ ਲੈਣਾ
(ਲੂਣਾ)

No comments:

Post a Comment