ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

ਜੇ ਚੱਲੇ ਓ ਸਰਹੰਦ ਨੂੰ ਮੇ ਰੇ ਪਿਆਰਿਓ - Jatinder Singh


ਜੇ ਚੱਲੇ ਓ ਸਰਹੰਦ ਨੂੰ ਮੇ ਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਗੋਦੀ ਵਿੱਚ ਬੈਠੇ ਲਾਲਾਂ ਤਾਈ ਨਿਹਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ .
ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ
ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ
ਜੇ ਮੇਰੇ ਹੋ ਤੇ ਮੇਰਾ ਰੂਪ ਹੀ ਧਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ .
ਓਹ ਨੀਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ
ਦੁੱਖ ਵੱਡਾ ਸੀ ਮੇਰੇ ਲਾਡਲੇ ਤੇ ਛੋਟੇ ਸੀ
ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ...
ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ
ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ
ਮੈਂ ਚਾਰੇ ਪੁੱਤ ਕਿਓ ਵਾਰੇ ਜਰਾ ਵਿਚਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ .
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ.

No comments:

Post a Comment