ਇਸ ਤਰਾਂ ਬੇੜੀ ਦਾ ਹੋਣਾ , ਲਾਜਮੀ ਨੁਕਸਾਨ ਸੀ।
ਬੇਬਹਾ ਪਾਣੀ ਸੀ ਚੜ੍ਹਿਆ ,ਬੇਰਹਿਮ ਤੂਫਾਨ ਸੀ।
ਮੇਰਿਆਂ ਪੈਰਾਂ ਨੂੰ ਰਾਹ ,ਮਿਲਦੇ ਰਹੇ ਨੇ ਰੇਤਲੇ
ਹੁਣ ਸਮਝ ਆਈ , ਮੇਰੀ ਮੰਜ਼ਿਲ ਹੀ ਰੇਗਿਸਤਾਨ ਸੀ ।
ਇਕ ਸਮੁੰਦਰ ਵਿਚ ਨਦੀ, ਰਲਦੀ ਜਦੋਂ ਸੀ ਅਾਣ ਕੇ
ਉਸ ਦੀਆਂ ਲਹਿਰਾਂ 'ਚ ਕੋਈ ਮਚਲਦਾ ਅਰਮਾਨ ਸੀ।
ਉਹ ਫਰੇਬੀ ਪੌਣ ਬਣ ਕੇ , ਗੁਲਸਤਾਂ ਚੋਂ ਗੁਜ਼ਰਦਾ
ਮਹਿਕ ਹੈ ਉਸ ਦੀ ਬਦੌਲਤ ,ਓਸ ਦਾ ਅਨੁਮਾਨ ਸੀ ।
ਹਿਜਰ, ਹੌਕੇ, ਹੰਝ ,ਹਾਵਾਂ ਨੇ, ਮੁਹੱਬਤ ਦੀ ਸਜ਼ਾ
ਹਰ ਸਮੇਂ ਮਰਨਾ ਸੁਮੈਰਾ ,ਇਸ਼ਕ ਦਾ ਫੁਰਮਾਨ ਸੀ !
No comments:
Post a Comment