ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Dukh - Binder Jaan

ਧਰਤੀ ਸ਼ਰਾਪੀ ਲੱਗੇ
ਚਾਰੇ ਪਾਸੇ ਦੁੱਖ ਰੋਵੇ
ਆਰੇ,ਕੁਲਹਾੜੀ ਤੱਕ
ਟਹਿਕਦਾ ਰੁੱਖ ਰੋਵੇ
ਭਾਵੇਂ ਧੀ ਧਰਤ ਤੁੱਲ
ਕੁੜੀ ਅਤੇ ਕੁੱਖ ਰੋਵੇ
ਔਰਤ ਦੀ ਇੱਜ਼ਤ ਨਾ
ਉਚੇ ਘਰੀਂ ਸੁੱਖ ਰੋਵੇ
ਧਰਮਾਂ ਦੇ ਰਾਖੇ ਹੱਥੋਂ
ਮਰਦਾ ਮਨੁੱਖ ਰੋਵੇ
ਕਦਰ ਨਾ ਜਾਣੇ ਕੋਈ
ਕਿਰਤੀ ਦਾ ਮੁੱਖ ਰੋਵੇ
ਬਿੰਦਰਾ ਨਾਂ ਜ਼ਰ ਹੋਵੇ
ਭੀਖ ਬਣੀ ਭੁੱਖ ਰੋਵੇ
Jaan e sahit..

No comments:

Post a Comment