ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Ciycel Wale - Kulwinder Singh

ਸਾਇਕਲਾਂ ਵਾਲੇ ਔਣ ਪੋ੍ਹਣੇ
ਮੁੜ੍ਹਕਾ ਚੌਂਦਾ ਝੱਗੇ ਚੌਂ
ਜਿਉਂ ਮਿੱਟੀ ਚੋਂ ਖੁਸ਼ਬੂ ਆਵੇ
ਪਹਿਲੀਆਂ ਕਣੀਆਂ ਲੱਗੇ ਤੌ।
ਫੁੱਲਾਂ ਵਾਲ਼ਿਆਂ ਝੋਲਿਆਂ ਦੇ ਵਿਚ
ਮਹਿਕਾਂ ਵੰਡਦੇ ਔਂਦੇ ਸਨ
ਓਹ ਰਾਹਾਂ ਤੋਂ ਖਿਝਦੇ ਨਾਂ ਸੀ
ਕਿੰਨੀਆਂ ਹੀ ਬਾਤਾਂ ਪੌਂਦੇ ਸਨ।
ਡੰਗਰ-ਵੱਛਾ, ਖੇਤੀਬਾੜੀ
ਨੱਗਰ - ਖੇੜੇ ਵਸਦੇ ਦੀ
ਨੱਕ ਦੇ ਰਾਹੀਂ ਚਾਹ ਆ ਜਾਂਦੀ
ਸੁਣ-ਸੁਣ ਗੱਲਾਂ ਹਸਦੇ ਦੀ।
ਹੁਣ ਕਾਰਾਂ ਵਾਲੇ ਔਣ ਪੋ੍ਹਣੇ
ਰੁੱਸੇ-ਰੁੱਸੇ ਰਾਹਵਾਂ ਤੋਂ
ਬਾਹਰੋਂ ਲਾਕੇ ਇਤਰ- ਫੁਲੇਲਾਂ
ਮਹਿਕ ਨਾਂ ਔਂਦੀ ਸਾਹਵਾਂ ਤੋਂ।
ਕਾਹਲ਼ੀ-ਕਾਹਲੀ਼ ਆ ਕੇ ਬਹਿੰਦੇ
ਛੇਤੀ-ਛੇਤੀ ਮੁੜਨਾ ਹੈ
ਜਾਂਦੇ-ਜਾਂਦੇ ਤਿੰਨ ਕੁ ਥਾਂ ਤੇ
'ਹੋਰਾਂ' ਨੂੰ ਵੀ 'ਮਿਲਣਾ' ਹੈ।
ਬਦਲੇ ਸਮੇਂ ਦੇ ਨਾਲ ਬਦਲ ਗੲੇ
ਬਲ਼ਦ ਟੈ੍ਕਟਰ ਹੋ ਗੲੇ
ਤਤ-ਤਤ, ਪੈਰ-ਪੈਰ
ਹੋ-ਹੋ, ਪਰਾਂਹਾਂ ਖੋ ਗਏ।
ਪੱਕੀ ਸੜਕ ਤੇ ਕਾਰ ਖੜਾਕੇ
ਨਿਗਾ ਮਾਰਕੇ ਮੁੜਗੇ
ਖ਼ੇਤਾਂ, ਪਹੀਆਂ ਅੱਡੀਆਂ ਚੱਕੀਆਂ
ਓਹ ਲੋਕੀ ਕਿੱਧਰ ਤੁਰਗੇ..!!

No comments:

Post a Comment