ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Budapa - Hakam Singh Meet

ਪੋਤੇ ਪੋਤੀਆਂ ਝੂਰਮਟ ਪਾਇਆ ,
ਯਾਦ ਆਇਆ ਬੀਤਿਆਂ ਪਲ ।
ਬੁੱਢਾ ਹੋਇਆ ਆਦਤਾਂ ਬਦਲੀਆਂ ,
ਬੱਚਿਆਂ ਵਾਂਗ ਕਰਦਾ ਹੁਣ ਗੱਲ ।
ਪਹਿਲਾਂ ਵਰਗਾ ਨਾਂ ਜੋਸ਼ ਰਿਹਾ ,
ਨਾਂ ਪਹਿਲਾਂ ਵਰਗਾ ਰਿਹਾ ਤਨ ।
ਪਹਿਲਾਂ ਵਰਗੀ ਜਾਨ ਨਾਂ ਰਹੀ ,
ਨਾਲੇ ਸਾਰੇ ਟੁੱਟ ਗਏ ਹੁਣ ਦੰਦ ।
ਕੰਨ ਵੀ ਹੁਣ ਸਾਡੇ ਹੋਏ ਨੇ ਬੋਲੇ ,
ਅੱਖਾਂ ਦੀ ਲਾਈਟ ਵੀ ਹੋਈ ਬੰਦ ।
ਹੱਡਾਂ ਨੇ ਸਾਰਾ ਮਾਸ ਖਾਂ ਲਿਆ ,
ਤਿਉਂੜੀਆਂ ਖਾਂ ਗਈਆਂ ਨੇ ਤਨ ।
ਪਹਿਲਾਂ ਸਾਰੇ ਹੁਕਮ ਮੰਨਦੇ ਸੀ ,
ਹੁਣ ਮੂੰਹ ਨਾ ਕਰਦੇ ਕਦੇ ਬੰਦ ।
ਹਾਕਮ ਮੀਤ"ਤੂੰ ਆਪ ਸੰਵਾਰਨਾ ,
ਇਹੀ ਸੀ ਲੰਮੀ ਉਮਰ ਦਾ ਡੰਨ ।
ਹਾਕਮ ਸਿੰਘ ਮੀਤ
(ਮੰਡੀ ਗੋਬਿੰਦਗਡ਼੍ਹ )

No comments:

Post a Comment