ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Asi Nall Gama De - Navjot Gill

ਅਸੀ ਨਾਲ ਗਮਾਂ ਦੇ ਅੰਦਰ ਤਾਂਈ ਭਰ ਜਾਵਾਂਗੇ,
ਤੈਨੂੰ ਹਾਸੇ ਤੋਂ ਨੀ ਲੱਗਦਾ ਕੇ ਕੁੱਝ ਕਰ ਜਾਵਾਂਗੇ..
ਅਸੀ ਮੱਠੀ ਮੱਠੀ ਚਾਲ ਸਬਰ ਨਾ ਤੁਰ ਪਏ ਹਾਂ,
ਤੇ ਵੇਖ ਔਕੜਾ ਇਹ ਨਾ ਸਮਝੀ ਡਰ ਜਾਵਾਂਗੇ..
ਹੈ ਮੇਹਨਤ ਵਾਲਾ ਚਸਕਾ ਨਾ ਠੱਗ ਠੋਰ ਜਿਹੇ,
ਅਸੀ ਨਾਲ ਸਮੇਂ ਦੇ ਹਾਣੀ ਹੋ ਬਈ ਖੜ ਜਾਵਾਂਗੇ..
ਪਏ ਮਾਰ ਗਰੀਬੀ ਵਾਲੇ ਜਖ਼ਮ ਵੀ ਅੱਲੇ ਨੇ,
ਇਉਂ ਨਾ ਜਾਣੀ ਦੱਬ ਹਾਲਾਤੀ ਮਰ ਜਾਵਾਂਗੇ..
ਸਾਡੇ ਹੱਥਾਂ ਵਾਲੇ ਛਾਲੇ ਤਾ ਉਠ ਦੱਬ ਗਏ ਨੇ,
ਜੇ ਆਈ ਤੇ ਅੜ ਗਏ ਤਾਂ ਫੇ ਅੜ ਜਾਵਾਂਗੇ..
ਅਸੀ ਧੁਖਦੇ ਹੋਏ ਅੰਗਿਆਰ ਲਾਟ ਹਾ ਬਣ ਜਾਣਾ, ਨਾ ਇੱਦਾ ਨਹੀਂ ਕੇ ਧੁਖਦੇ ਧੁਖਦੇ ਠਰ ਜਾਵਾਂਗੇ..
ਜੇ ਕੋਈ ਦਿਲ ਤੋਂ ਚਾਹੂ ਤਾ ਫੇ ਯਾਰਾ ਨੇ,
ਜਾਨ ਵੀ ਆਖੂ ਤਾਂ ਉਹਦੇ ਤੋਂ ਹਰ ਜਾਵਾਂਗੇ..
ਜੋਤ ਗਿੱਲ ਸਿਆ ਰੱਬ ਤੇਰਾ ਜੇ ਮੰਨ ਜਾਵੇ ਹਾ,
ਤਾਂ ਦਮ ਆਖਰੀ ਉਹਦੇ ਹੀ ਨਾ ਕਰ ਜਾਵਾਂਗੇ..
ਅਸੀ ਨਾਲ ਗਮਾਂ ਦੇ ਅੰਦਰ ਤਾਂਈ ਭਰ ਜਾਵਾਂਗੇ,
ਤੈਨੂੰ ਹਾਸੇ ਤੋਂ ਨੀ ਲੱਗਦਾ ਕੇ ਕੁੱਝ ਕਰ ਜਾਵਾਂਗੇ..

No comments:

Post a Comment