ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Vishre Punjab Dian - Heera Singh Shahi

ਲਹਿਰਾਂ ਉੱਠਣ ਚਨਾਬ ਦੀਆਂ
ਅੱਜ ਮੈਨੂੰ ਚੇਤੇ ਆਉਂਦੀਆ
ਗੱਲਾਂ ਵਿੱਛੜੇ ਪੰਜਾਬ ਦੀਆਂ !
ਅੱਗ ਪਿਆਰਾਂ ਵਾਲੀ ਸੇਕ ਆਵਾਂ
ਟੁੱਟ ਜਾਵੇ ਤਾਰ ਚੰਦਰੀ
ਪਿੰਡ ਆਪਣਾ ਮੈਂ ਦੇਖ ਆਵਾਂ !
ਅਸੀ ੳੁਮਰਾਂ ਹੰਢਾਅ ਆਏ ਹਾਂ
ਕਦੇ ਸਾਨੂੰ ਭੁੱਲਣੀਆਂ ਨਈਂ
ਗੱਲਾਂ ਦਿਲ ਤੇ ਲਿਖਾ ਆਏ ਹਾਂ !
ਦਿਨ ਪਿਆਰਾਂ ਵਾਲੇ ਔ ਗੲੇ ਨੇ
ੲਿਕੋ ਥਾਂ ਤੇ ਵੱਸਣ ਵਾਲੇ
ਬੜੇ ਤੰਗ ਦਿਲ ਹੋ ਗੲੇ ਨੇ !
ਦਿਨ ਦੇਖੇ ਬੜੇ ਤੰਗੀਆਂ ਦੇ
ਜਿੱਥੇ ਕਦੇ ਮਿਲ ਬੈਠਦੇ
ਸੇਰੂ ਟੁੱਟ ਗੲੇ ਨੇ ਮੰਜੀਆਂ ਦੇ !
ਸਾਂਝਾ ਵਿਹੜੇ ਵਿਚ ਰੱਖੀ ਦਾ !
ਚਿਰਾਂ ਤੋਂ ਸਾਂਭਲ ਰੱਖਿਆ
ਪੁੜ ਟੁੱਟ ਗਿਆ ਚੱਕੀ ਦਾ !
ਕੋਈ ਫੁਟੀਆਂ ਚੁਣਦੀ ੲੇ
ਲਹਿੰਦੇ ਵੱਲ ਚੱਲੇ ਚਰਖਾ
ੲੇਥੇ ਘੂਕਰ ਸੁਣਦੀ ੲੇ !
ਹਾਕਾਂ ੳੁੱਚੀ ੳੁੱਚੀ ਮਾਰਦਾ ੲੇ
ਲੱਗਦਾ ੲੇ ਕੋਈ ਆਪਣਾ
ਬੇਲੇ ਵੱਗ ਪਿਆ ਚਾਰਦਾ ੲੇ !
ਚਾਵਾਂ ਨਾਲ ਸ਼ਿੰਗਾਰਦੇ ਨੇ
ਪੁੱਤਾਂ ਵਾਂਗੂੰ ਸਾਂਭ ਕੇ ਰੱਖੇ
ਢੱਘੇ ਪੋਠੋਹਾਰ ਦੇ ਨੇ !
ਮੱਝ ਖੁੱਲਣੀ ਨਈਂ ਕਿੱਲੇ ਤੋਂ
ਵਰੇ ਬਿਨਾ ਨਈਂ ਜੇ ਲੰਘਣੀ
ਘਟਾ ਚੜ ਆੲੀ ਟਿੱਲੇ ਤੋਂ !
ਦਿਲ ਖੁਸ਼ੀ ਵਿਚ ਖਿਲਦਾ ੲੇ
ਲੱਗਦੈ ਕੋਈ ਪੀਂਘ ਝੂਟਦੀ
ਟਾਹਣ ਪਿੱਪਲ ਦਾ ਹਿੱਲਦਾ ੲੇ !
ੳੁਹ ਤਾਂ ਰੱਬ ਅਖਵਾੳੁਂਦਾ ਸੀ
ੲਿੱਛਰਾਂ ਚ ਜਾਨ ਪੈ ਜਾਂਦੀ !
ਜਦੋਂ ਪੂਰਨ ਆਉਂਦਾ ਸੀ !
ਰੱਬ ਮਾਪਿਆਂ ਨੂੰ ਮੰਨਦੇ ਸੀ
ੳੁਹ ਦਿਨ ਕਿੱਥੇ ਬੀਤ ਗੲੇ
ਜਦੋਂ ਸਰਵਣ ਜੰਮਦੇ ਸੀ !
ਘੁੱਟ ਸਬਰਾਂ ਦੇ ਭਰਦੇ ਹਾਂ
ਦੂਰੋਂ ਦਿਸੇ ਤੇਰੀ ਧਰਤੀ
ਅਸੀ ਸਿਜਦੇ ਕਰਦੇ ਹਾਂ !
ਸੁਣ "ਸ਼ਾਹੀ" ਮਰ ਜਾਣੇ ਦੀ
ਜਿੳੁਂਦੇ ਜੀਅ ਨਸੀਬ ਕਰ ਦੇ
ਮੈਨੂੰ ਧੂੜ ਨਨਕਾਣੇ ਦੀ !
ਸ਼ਾਹੀ ਮਸ਼ਾਣੀਆਂ •••

No comments:

Post a Comment