ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Saggi Full - Rikki Baba Bakala

ਨਾ ਸੱਗੀ ਫੁੱਲ ਦਿਸਣ ਸਿਰਾਂ 'ਤੇ,
ਨਾ ਹੀ ਦਿਸਦੇ ਛਮਲੇ,
ਸੱਭਿਆਚਾਰ ਦਾ ਵੱਜ ਗਿਆ ਵਾਜ਼ਾ,
ਤੁਰ ਗਏ ਮਾਣਕ,ਯਮਲੇ,
ਤੂੰਬੀ,ਕਾਟੋ,ਢੱਡ,ਸਰੰਗੀ,
ਢੋਲਕ,ਚਿਮਟਾ,ਛੈਣੇ,
ਕਦੇ ਸਾਜ ਸਨ ਸਾਰੇ ਹੀ ਇਹ,
ਸੱਭਿਆਚਾਰ ਦੇ ਗਹਿਣੇ,
ਜਾਗੋ,ਗਿੱਧਾ,ਭੰਗੜਾ ਅੱਜਕੱਲ੍ਹ,
ਪਵੇ ਕਿਰਾਏ ਉੱਤੇ,
ਲੱਭਦੀ ਨਹੀਂ ਕਿਧਰੇ ਫੁੱਲਕਾਰੀ,
ਨਾ ਡੋਰੀਆ ਪੈਂਦਾ ਗੁੱਤੇ,
ਹੁਣ ਨ੍ਹੀਂ ਲੱਭਦੀਆਂ ਚਿੜੀਆਂ ਇੱਥੇ,
ਨਾ ਕੂੰਜਾਂ ਦੀਆਂ ਡਾਰਾਂ,
ਮੋਰ ਵੀ ਪੈਲ੍ਹਾਂ ਪਾਵੇ ਕਿੱਥੇ,
ਨਾ ਬਾਗਾਂ ਵਿੱਚ ਬਹਾਰਾਂ,
ਗੁੱਲੀ ਡੰਡਾ, ਖਿੱਦੋ ਖੂੰਡੀ,
ਸਭ ਭੁੱਲ ਗਏ ਬਾਰਾਂ ਟਾਣ੍ਹੀ,
ਸੱਥਾਂ ਵਿੱਚ ਕੋਈ ਤਾਸ਼ ਨਾ ਖੇਡੇ,
ਰੁਲ ਗਏ ਯੱਕਾ, ਰਾਣੀ,
ਹੁਣ ਨਾ ਵਿਹੜੇ,ਕੰਧਾਂ ਲਿਪਦੀਆਂ,
ਬੇਬੇ,ਚਾਚੀਆਂ,ਤਾਈਆਂ,
ਦਿਉਰ,ਜੇਠ ਤੋਂ ਘੁੰਢ ਨਾ ਕੱਢਦੀਆਂ,
ਹੁਣ ਕਿਧਰੇ ਭਰਜਾਈਆਂ,
ਕੁੱਖਾਂ ਵਿੱਚ ਧੀਆਂ ਮਰਵਾਉਂਦੇ,
ਰਤਾ ਨਾ ਲੋਕੀ ਸੰਗਦੇ,
ਗੁਰੂ ਘਰੇ ਅਰਦਾਸ ਕਰਾਉਂਦੇ,
ਪੁੱਤਰ ਰਹਿੰਦੇ ਮੰਗਦੇ,
ਮੇਲੇ,ਛਿੰਝਾਂ,ਘੋਲ,ਕਬੱਡੀ,
ਸ਼ਾਨ ਪੰਜਾਬ ਦੀ ਸਾਰੇ,
ਹੁਣ ਨ੍ਹੀਂ ਜੰਮਦੇ ਗਾਮ੍ਹੇ ਯਾਰੋ,
ਨਾ ਹੀ ਜੰਮਦੇ ਦਾਰੇ,
ਪਰ ਕਿਉਂ ਨ੍ਹੀਂ ਜੰਮਦੇ ਗਾਮ੍ਹੇ 'ਰਿੱਕੀ'
ਕਿਉਂ ਨ੍ਹੀਂ ਜੰਮਦੇ ਦਾਰੇ ?
" ਰਿਬਾਬ "
੯੮੭੬੭ ੮੯੦੬੨

No comments:

Post a Comment