ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 18, 2017

Vichar - Ragbir Singh Sohal

ਸਕੂਲ ਵਿੱਚ ਬੱਚੇ ਗਰਾਊਂਡ ਵਿੱਚ ਖੇਡ ਮੁਕਾਬਲਿਆਂ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਇੱਕ 56 ਇੰਚ ਦੇ ਸੀਨੇ ਵਾਲਾ ਸੰਢਾ ਪਤਾ ਨਹੀਂ ਭੂਤਰਿਆ ਹੋਇਆ, ਕਿਥੋਂ ਇਧਰ ਆ ਗਿਆ। ਸਾਰੇ ਉਸ ਵੱਲ ਵੇਖ ਘਬਰਾ ਗਏ। ਗਰਾਊਂਡ ਵਿੱਚ ਅਫਰਾ ਤਫਰੀ ਮੱਚ ਗਈ। ਬੜੀ ਫੁਰਤੀ ਨਾਲ ਬੱਚਿਆਂ ਨੂੰ ਸਕੂਲ ਅੰਦਰ ਕੀਤਾ। ਟੀਚਰਾਂ ਨੇ ਉਸਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਪਰ ਲੀਡਰਾਂ ਵਾਂਗ ਉਹ ਬੜਾ ਜਿੱਦਲ਼ ਲਗਦਾ ਸੀ। ਬੜੀ ਮੁਸ਼ਕਿਲ ਨਾਲ ਉਸਨੂੰ ਕਈ ਜਾਣਿਆ ਰਲਕੇ ਗਰਾਊਂਡ ਤੋਂ ਬਾਹਰ ਕਰਕੇ ਸੁੱਖ ਦਾ ਸਾਹ ਲਿਆ।
ਮੈਂ ਇਹ ਵੇਖ ਹੈਰਾਨ ਰਹਿ ਗਿਆ ਕਿ ਕੋਈ 56 ਇੰਚ ਦੇ ਸੀਨੇ ਵਾਲਾ ਜਦ ਭੂਤਰ ਜਾਏ ਤਾਂ ਲੋਕਾਂ ਕੀ ਹਾਲ ਹੁੰਦਾ।

No comments:

Post a Comment