ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 23, 2017

Vekh Ke Hall Punjab Da - Dilraj Singh Dardi

ਵੇਖ ਕੇ ਹਾਲ ਪੰਜਾਬ ਦਾ ਰੱਬ ਰੋਏਆ ਧਰਤੀ ਹਿੱਲੀ
ਘਰ ਦੇ ਪਹਿਰੇਦਾਰਾ ਨੇ ਪਿਠ ਘਰ ਦੇਆਂ ਦੀ ਜਦ ਛਿੱਲੀ,,

ਨਾਲੇ ਆਖੇ ਇਸ ਦੇ ਨਾਲ ਤਾ ਮੇਰਾ ਰਿਸ਼ਤਾ ਮੁਡ ਤੋਂ ਹੈ 
ਏਨਾ ਕੁਜ ਹੁੰਦਾ ਵੇਖ ਕੇ ਹੁਣ ਸ਼ਾਂਤ ਰਹੇ ਕਿਓ  ਦਿੱਲੀ,,

ਆਪਣੀ ਔਲਾਦ ਦੇ ਹਥੋ ਏਹੇ ਤਾ ਪਿਹਲਾ ਹੀ ਲੁੱਟੇਆ
ਯਾਰੋ  
ਪੁੱਤ ਸਮੇਕ ਖਾ ਲੇ ਧੀਆਂ ਟੰਗ ਦਿੱਤੀ ਚੁੰਨੀ ਕਿੱਲੀ,,

ਥਾ ਥਾ ਤੇ ਬੇਅਦਬੀ ਬਾਣੀ ਦੀ ਅੱਜ ਹੋ ਰਹੀ ਸਰਕਾਰੇ
ਦੋਸ਼ੀ ਖੁਲੇ ਘੁਮ ਰਹੇ ਨੇ ਕਿਓ ਕੇ  ਕਮਾਨ ਤੇਰੀ ਹੈ ਢਿੱਲੀ,,.

ਜਿਥੋ ਗੁੜਤੀ ਮਿਲੇ ਦਰਦੀ ਕੁਰਬਾਨੀ ਦੀ ਹਰ ਬਚੇ ਨੂ 
ਓਸ ਧਰਤੀ ਮਾ ਦੀ ਅਖ ਰਿਹੰਦੀ ਹੰਝੂਆ ਨਲ ਕਿਓ ਗਿੱਲੀ ,,,,,

ਦਿਲਰਾਜ ਸਿੰਘ ਦਰਦੀ

No comments:

Post a Comment