ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 23, 2017

Makho - Gurjot Singh

ਚਾਰ ਸਾਲ ਪਹਿਲਾਂ ਮੈਂ ਕਮਲਾ ,
ਓਸ ਬੱਸ ਚ ਕੰਡਕਟਰੀ ਕਰਦਾ ਹੁੰਦਾ ਸੀ , ,,,
ਜਿਸ ਬੱਸ ਵਿੱਚ ਮੈਂਨੂੰ ਮੱਖੋ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ .....
ਪਰ ਮੱਖੋ ਨੂੰ ਕਦੇ ਬੋਲਕੇ ਹੀ ਨਾ ਦੱਸਿਆ ਗਿਆ ,,,,
ਕੇ ਮੱਖੋ ,,
ਆ ਕਮਲਾ ਤੇਰੇ ਲਈ ਮਨਾ ਮੂੰਹਾਂ ਪਿਆਰ ,
ਦਿਲ ਚ ਹੀ ਰੱਖੀ ਬੈਠਾ,,,
ਓਦੋਂ ਮੱਖੋ ਗਿਆਰਵੀਂ ਕਲਾਸ ਚ ਲੱਗੀ ਹੋਣੀ ਆ,
ਨਵੀਂ ਬੱਸ ,
ਨਵਾਂ ਮੈਂ ਤੇ ਮੱਖੋ ਵੀ ਸੋਹਣੀ ਸੋਨੱਖੀ ਸੀ,,
ਕੁਦਰਤ ਦੇ ਰੰਗ ਪਹਿਲੇ ਦਿਨ ਮੈਨੂੰ ਸਾਡੇ ਅਰਗੇ ਹੀ ਲੱਗੇ,,
ਮੇਰੀ ਪੱਗ ਨਾਲ ਦੀ ਮੱਖੋ ਦੀ ਨੀਲੀ ਚੁੰਨੀ,,
ਤੇ ਅੰਬਰ ਵੀ ਨੀਲਾ ..
ਬੱਸ ਦੀ ਬਾਰੀ ਨਾਲ ਲੱਗਦੀ ਸੀਟ ਤੇ ਮੱਖੋ ਬੈਠਦੀ ਹੁੰਦੀ ਸੀ ,, ਤੇ ਮੈਂ ਡਰਾਈਵਰ ਦੇ ਬਰੋਬਰ ,,
ਬਸ.....
ਬੱਸ ਦੇ ਸੀਸ਼ੇ ਵਿੱਚ ਜਾ ਮੈਂਨੂੰ ਮੱਖੋ ਨਜ਼ਰ ਆਉਂਦੀ,
ਜਾਂ ਪੱਗ ,
ਹੋਰ ਕੁੱਝ ਨੀ..
ਦਿਨ ਲੰਘਦੇ ਲੰਘਦੇ ਦੋ ਸਾਲ ਬੀਤ ਗਏ ,,
ਮੱਖੋ ਬਾਰਵੀਂ ਚੋ ਪਾਸ ਹੋਕੇ ਬੀ ਟੈਕ ਕਰਨ ਲੱਗ ਗਈ,
ਤੇ ਮੈਂ ਕੰਨਡਕਟਰ ਤੋਂ ਡਰਾਈਵਰ ਬਣ ਗਿਆ...
ਹੁਣ ਇੱਕ ਹਫਤੇ ਵਿੱਚ ਦੋ ਬਾਰ ਮੇਰੀ ਪੱਗ ,,
ਮੱਖੋ ਦੇ ਸੂਟ ਨਾਲ ਮਿਲ ਹੀ ਜਾਂਦੀ ਸੀ,,
ਅਗਲੇ ਹਫਤੇ ਜਦੋ ਮੇਰੀ ਪੱਗ ਦਾ ਰੰਗ ਉਹਦੀ ਚੁੰਨੀ ਜਾ ਸੂਟ ਨਾਲ ਮਿਲ ਜਾਂਦਾ,
ਤਾਂ ਮੈਂਨੂੰ ਲੱਗਦਾ ਮੱਖੋ ਮੇਰੇ ਕਰਕੇ ਹੀ ਪਾਕੇ ਆਉਂਦੀ ਆ,,
ਦੋ ਸਾਲ ਫਿਰ ਪਤਾ ਹੀ ਨੀ ਲੱਗਿਆ ਕਿਵੇ ਲੰਘ ਗਏ,,
ਮੱਖੋ ਦਾ ਤੀਸਰਾ ਸਾਲ ਸ਼ੁਰੂ ,,
ਤੇ ਮੇਰਾ ਬੱਸ ਤੇ ਅੱਜ ਆਖਰੀ ਦਿਨ ਸੀ,
ਚਾਰ ਸਾਲ ਹੋ ਗਏ ,,
ਉਹਨੂੰ ਨਾ ਕੁਝ ਕਹਿ ਸਕਿਆ,,
ਨਾ ਕੁਝ ਦੱਸ ਸਕਿਆ ,,
ਪਰ ਬੱਸ ਚੋਂ ਆਪਣੇ ਨਾਲ ਇੱਕ ਚੀਜ਼ ਲੈ ਗਿਆ, ,
ਤੇ ਇੱਕ ਚਿੱਠੀ ਦੇ ਗਿਆ ,,
ਮੱਖੋ ਹੀ ਸਹੇਲੀ ਨੂੰ,।।
ਅੱਜ ਚਾਰ ਸਾਲਾਂ ਬਾਅਦ ਸਭ ਕੁੱਝ ਬਦਲ ਗਿਆ,
ਬੱਸ ਵੀ,
ਡਰਾਈਵਰ ਵੀ,
ਮੱਖੋ ਦਾ ਕਾਲਜ ਵੀ ,
ਉਹ ਕਿਤੇ ਹੋਰ ਲੱਗ ਗਈ ਪੜ੍ਹਨ ਹੁਣ,
ਨਵੀਂ ਬੱਸ ਦਾ ਪਹਿਲਾ ਦਿਨ ,
ਟੀਂ- ਟੀਂ
ਮੱਖੋ ਦੀ ਸਹੇਲੀ ਪਰੀ
"ਨੀ ਮੱਖੋ ਆਜਾ ਬੱਸ ਆ ਗਈ",,
"ਆਈ ਪਰੀ"
"ਮੱਖੋ ਐਨੀ ਦੇਰ ,
ਕਿਓ ਕੋਈ ਖੱਤ ਲਿਖਦੀ ਸੀ",,
ਮੱਖੋ ਹੈਰਾਨ ,,
ਇਹਨੂੰ ਕਿਵੇ ਪਤਾ ਲੱਗ ਗਿਆ ਵੀ ਮੈਂ ਖੱਤ ਲਿਖਦੀ ਸੀ,,,
"ਮੱਖੋ ਵਾਹਲੀ ਸੋਹਣੀ ਲੱਗਦੀਆਂ ਅੱਜ ਤਾਂ,,
ਕੀਹਦੇ ਲਈ ਸਜਕੇ ਆਈਆਂ",
ਮੱਖੋ ਇੱਕ ਗੱਲ ਦੱਸ ਮੈਂਨੂੰ ,
ਤੇਰੀਆਂ ਚੁੰਨੀਆਂ ਦੇ ਰੰਗ ਜਿਆਦਾ ,
ਉਹ ਪਹਿਲਾਂ ਵਾਲੀ ਬੱਸ ਦਾ ਜੋ ਕਮਲਾ ਜਾ ਡਰਾਈਵਰ ਹੁੰਦਾ ਸੀ ,
ਓਸ ਦੀਆਂ ਪੱਗਾਂ ਵਰਗੇ ਹੁੰਦੇ ਆ,
ਕਿਤੇ ਤੂੰ ਉਹਨੂੰ ਪਿਆਰ ਤਾਂ ਨੀ ਕਰਦੀ,
ਮੱਖੋ ਹੱਸਕੇ ਨਾ ਨਾ ,
ਪਰੀ ਦੀ ਤਰੀਫ ਚ ਗੱਲ ਟਾਲ ਦਿੰਦੀ ਆ ,
ਪਰੀ ਤੂੰ ਵੀ ਤਾਂ ਪਰੀਆਂ ਵਰਗੀਆਂ,
ਰੱਬ ਕਰੇ ਅੱਜ ਦੋਵਾਂ ਨੂੰ ਕਿਸੇ ਦੀਆਂ ਨਜਰਾਂ ਨਾ ਲੱਗ ਜਾਣ,
ਪਤਾ ਲੱਗਿਆ ਕੇ ਮੱਖੋ ਦੀ ਬੱਸ ਨਾਲ ਕੋਈ ਦੁਰਘਟਨਾ ਵਾਪਰ ਗਈ,
ਤੇ ਪੰਜ ਕੁੜੀਆਂ ਮਰ ਗਈਆਂ,
ਜਿਸ ਵਿੱਚ ਮੱਖੋ ਵੀ ਸੀ..
ਇਹ ਸੁਨੇਹਾ ਪਰੀ ਨੇ ਓਸੇ ਪਤੇ ਤੇ ਕਮਲੇ ਡਰਾਈਵਰ ਨੂੰ ਦੇ ਦਿੱਤਾ,
ਜੋ ਜਾਂਦਾ ਜਾਂਦਾ ਉਹ ਮੱਖੋ ਦੀ ਸਹੇਲੀ ਨੂੰ ਦੇਕੇ ਗਿਆ ਸੀ,
ਕੇ ਕਮਲਿਆ ,
ਮੱਖੋ ਦੀਆਂ ਕਿਤਾਬਾਂ ਵਿੱਚੋਂ ਅੱਜ ਮੈਂਨੂੰ ਚਿੱਠੀ ਮਿਲੀ ,
ਜਿਸ ਵਿੱਚ ਲਿਖਿਆ ਸੀ ,
ਚਾਰ ਸਾਲ ਹੋ ਗਏ ਤੂੰ ਤਾਂ ਕਮਲਿਆ ਕੁੱਝ ਨੀ ਬੋਲਿਆ ,
ਪਰ ਮੈਂ ਬੱਸ ਦੇ ਸੀਸ਼ੇ ਵਿੱਚ ਸਭ ਕੁੱਝ ਪੜ੍ਹ ਲੈਂਦੀ ਸੀ,
ਆ ਮੱਖੋ ਵੀ ਤੈਨੂੰ ਉਹਨਾ ਹੀ ਪਿਆਰ ਕਰਦੀ ਆ ,,
ਜਿੰਨ੍ਹਾ ਤੂੰ,
ਪਰ ਦੱਸ ਏ ਵੀ ਨੀ ਸਕੀ ,
ਮੈਂ ਅੱਜ ਆ ਚਿੱਠੀ ਤੇਰੇ ਲਈ ਲੈਕੇ ਆਈ ਸੀ..
ਜੋ ਚਿੱਠੀ ਵਿੱਚ ਲਿਖਿਆ ਸੀ,
ਜਦ ਇਹ ਸੁਨੇਹਾ ਕਮਲੇ ਕੋਲ ਪੁੱਜਿਆ ਤਾਂ ਇਹ ਸਭ ਪੜ੍ਹਕੇ ਓਸ ਲਈ ਸਭ ਖਤਮ ਹੋ ਗਿਆ, ਬਸ ਚੁੱਪ ,
ਕਰਾਂ ਤਾਂ ਕੀ ਕਰਾਂ,
ਕਮਲਾ ਸਵੇਰ ਦਾ ਚੱਲਿਆ ,
ਸ਼ਾਮਾਂ ਪੈਣ ਤੀਕ ਮੱਖੋ ਦੇ ਪਿੰਡ ਪਹੁੰਚ ਗਿਆ , ਪਤਾ ਕਰਦਿਆਂ ਓਸ ਹਸਪਤਾਲ ਚ ਗਿਆ ,
ਜਿੱਥੇ ਮੱਖੋ ਨਹੀ,
ਪਰੀ ਸੀ।
ਪਰੀ ਨੂੰ ਕੁੱਝ ਵੀ ਨਾ ਬੋਲਦੇ ਹੋਏ ,
ਇੱਕ ਓ ਨਿਸ਼ਾਨੀ ,
ਜੋ ਜਾਂਦਾ ਲੈਕੇ ਗਿਆ ਸੀ ,
ਬੱਸ ਚ ਲੱਗਿਆ ਸੀਸ਼ਾ,,
ਜਿਸ ਵਿੱਚੋਂ ਕਮਲਾ ਮੱਖੋ ਨੂੰ ਕਈ ਸਾਲ ਵੇਖਦਾ ਰਿਹਾ,,
ਉਹ ਪਰੀ ਨੂੰ ਫੜਾਕੇ ਅੱਜ ਤੱਕ ਵਾਪਸ ਨਹੀ ਆਇਆ ....।
ਤੇ ਬਾਅਦ ਵਿੱਚ ਪਤਾ ਲੱਗ ਜਾਣ ਤੇ,
ਉਹ ਪੰਜ ਕੁੜੀਆਂ ਵਿੱਚ ਮੱਖੋ ਨਹੀਂ ਸੀ ,,
ਮੱਖੋ ਅੱਜ ਵੀ ਹੈ, ਪਰ ਕਮਲਾ ਨਹੀਂ....
~ ਪਰਮ ਨਿਮਾਣਾ ~

No comments:

Post a Comment