ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Thoda Sama - Inder

ਥੋੜਾ ਸਮਾਂ ਤਾਂ ਦੇ ਖੁਦ ਨੂੰ
ਕੁੱਝ ਸਾਹ ਉਧਾਰੇ ਮੰਗ ਸੱਜਣਾ
ਛੱਡ ਕੰਮ ਜਹਾਨ ਦੇ ਸਾਰੇ ਤੂੰ
ਕੰਮ ਆਪਣੇ ਕਰਨ ਤੂੰ ਲੰਘ ਸੱਜਣਾ
ਕੁੱਝ ਦੇ ਸਫ਼ਿਆਂ ਤੇ ਜੋਰ
ਕੁੱਝ ਬਾਤ ਇਸਕ ਦੀ ਤੋਰ
ਸਭ ਲੈ ਗਏ ਲੁੱਟ ਕਿ ਚੋਰ
ਥੋੜਾ ਜਿਹਾ ਖੰਘ ਸੱਜਣਾ
ਥੋੜਾ ਸਮਾਂ ਤਾਂ ਦੇ ਖੁਦ ਨੂੰ
ਕੁੱਝ ਸਾਹ ਉਧਾਰੇ ਮੰਗ ਸੱਜਣਾ
ਕੁੱਝ ਲਾ ਖਾਂ ਉਡਾਰੀ ਸੋਚਾ ਦੀ
ਚਲ ਇਸ ਜ਼ਹਾਨੋਂ ਕੂਚ ਕਰ
ਬਹੁਤ ਖਾ ਲਏ ਠੇਡੇ ਰੂਹ ਨੇ ਉਏ
ਚਲ ਨੀਚਉ ਥੋੜਾ ਊਚ ਕਰ
ਫਿਕਰਾਂ ਨੂੰ ਛਿੱਕੇ ਟੰਗ ਸੱਜਣਾ
ਥੋੜਾ ਸਮਾਂ ਤਾਂ ਦੇ ਖੁਦ ਨੂੰ
ਕੁੱਝ ਸਾਹ ਉਧਾਰੇ ਮੰਗ ਸੱਜਣਾ
ਇੰਦਰ ਉਏ ਉਸ ਚਹਿਰੇ ਨੇ
ਹਰ ਸਾਇਰੀ ਵਿੱਚ ਥਾਂ ਬਣਾ ਲਈ ਏ
ਇੱਥੇ ਬਣਦੀ ਨਹੀ ਸੀ ਤਾਂ ਵੀ ਉਏ
ਤੂੰ ਪਤਾ ਨੀ ਕਿੱਦਾ ਪਾ ਲਈ ਏ
ਚੱਲ ਛੱਡ ਖਾਂ ਆਪਣੇ ਕੱਲ੍ਹ ਨੂੰ ਤੂੰ
ਇਹ ਤਾਂ ਨੇ ਉਹਦੇ ਰੰਗ ਸੱਜਣਾ
ਥੋੜਾ ਸਮਾਂ ਤਾਂ ਦੇ ਖੁਦ ਨੂੰ
ਕੁੱਝ ਸਾਹ ਉਧਾਰੇ ਮੰਗ ਸੱਜਣਾ

No comments:

Post a Comment