ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Gazal - Sulakhan Sarhaddi

ਇਹ ਸ਼ੌਕਣ ਮੇਲਿਆਂ ਦੀ ਹੈ ਨਹੀਂ ਟਿਕਦੀ ਘਰਾਂ ਅੰਦਰ
ਅਵਾਰਾ ਹੋ ਗਈ ਕਵਿਤਾ ਰਹੇ ਖੁਸ਼ ਉਤਸਵਾਂ ਅੰਦਰ
ਦਿਲੋਂ ਬਦਰੰਗ ਨੇ ਲੋਕੀਂ ਤੇ ਪੱਗਾਂ ਲਾਲ ਬੰਨਦੇ ਨੇ
ਬੜੇ ਲਲਕਾਰੇ ਲਾਉਂਦੇ ਨੇ ਤੇ ਗੁਮ ਸੁਮ ਨੇ ਮਨਾਂ ਅੰਦਰ
ਸਪੀਕਰ ਬਹੁਤ ਵੱਜਦੇ ਨੇ ਤੇਰੇ ਨਾਂ ਤੇ ਗੁਰੂ ਨਾਨਕ
ਜਿਵੇਂ ਕਿ ਹੋਂਦ ਹੈ ਤੇਰੀ ਨਿਰੇ ਬਸ ਵਾਜਿਆਂ ਅੰਦਰ
ਭਲਾਈ ਲੋਕਾਂ ਦੀ ਖਾਤਿਰ ਬੜੇ ਹੀ ਜਨਮੇ ਮਨਸੂਬੇ
ਉਹ ਪੋਤੜਿਆਂ ਹੀ ਵਿਚ ਮਰ ਗਾਏ ਮਰੇ ਕੁਝ ਕਾਗਜਾਂ ਅੰਦਰ
ਇਵੇਂ ਘੁੱਗੀਆਂ ਨੇ ਬਾਜਾਂ ਕੋਲੋਂ ਬਦਲਾ ਲੈਣ ਦੀ ਠਾਣੀ
ਉਨਾਂ ਦਾ ਤੁਖਮ ਉਹਨਾਂ ਰਖ ਲਿਆ ਹੈ ਆਂਡਿਆ ਅੰਦਰ
ਤੁਹਾਥੋਂ ਕੰਨ ਅੱਖਾਂ ਜੀਭਾਂ ਸਾਲਿਮ ਨੇ ਤਾਂ ਜਿੰਦਾ ਹੋ
ਸਮੇਂ ਨੇ ਧੂਹ ਕੇ ਸੁੱਟ ਆਉਣਾ ਹੈ ਵਰਨਾ ਮੁਰਦਿਆਂ ਅੰਦਰ
ਨੇ ਅਣਖੀ ਕਦਮ ਜਿਨ੍ਹਾਂ ਦੇ ਜਿਨ੍ਹਾਂ ਦੀ ਤੋਰ ਮਰਦਾਵੀਂ
ਉਨ੍ਹਾ ਰਾਹੀਆਂ ਦੇ ਹੀ ਨੇ ਨਕਸ਼ ਰਹਿਣੇ ਰਸਤਿਆਂ ਅੰਦਰ
ਸ਼ਨਾਸੀ ਨਜਰ ਵਿਚ ਭਰ ਕੇ ਪੜ੍ਹੋ ਤਾਂ ਜਾਣ ਸਕਦੇ ਹੋ
ਮੈ ਕਾਰਨ ਖੁਦਕੁਸ਼ੀ ਆਪਣੀ ਦਾ ਲਿਖਤਾ ਮਿਸਰਿਆਂ ਅੰਦਰ

No comments:

Post a Comment