ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Tavian Sek Laian - Pali Khadim

ਅਸੀਂ ਕਿੰਨੀਆਂ ਤਵੀਆਂ ਸੇਕ ਲਈਆਂ।
ਅਸੀਂ ਕਿੰਨੀਆਂ ਸਦੀਆਂ ਵੇਖ ਲਈਆਂ।
ਸਾਡਾ ਨਾਮੋਂ ਨਿਸ਼ਾਂ ਮਿਟਾਵਣ ਲਈ।
ਹਰ ਸਦੀ ਕਹਿਰ ਤੂੰ ਢਾਵੇਂ
ਅਸੀਂ ਰਾਖੇ ਜੰਜੂਆਂ ਦੇ
ਤੂੰ ਦਿੱਲੀਏ ਮੁੱਲ ਸਿਰਾਂ ਦੇ ਪਾਵੇਂ।
ਅਸੀਂ ਹੱਸ ਹੱਸ ਚੜ੍ਹ ਗਏ ਚਰਖੀਆਂ 'ਤੇ
ਰੰਬੀਆਂ ਨੇ ਖੋਪਰੀਆਂ ਪਰਖੀਆਂ ਤੇ
ਸਾਡੇ ਸੀਨੇ ਚੱਲੀਆਂ ਆਰੀਆਂ ਤੇ
ਤੂੰ ਗੀਤ ਖੁਸ਼ੀ ਦੇ ਗਾਵੇਂ
ਅਸੀਂ ਰਾਖੇ ਜੰਜੂਆਂ ਦੇ
ਤੂੰ ਦਿੱਲੀਏ ਮੁੱਲ ਸਿਰਾਂ ਦੇ ਪਾਵੇਂ।
ਤੂੰ ਢਾਹਿਆ ਡਾਢਾ ਕਹਿਰ ਉਦੋਂ
ਸਾਡੇ ਗਲ ਵਿਚ ਪਾਏ ਟਾਇਰ ਜਦੋਂ
ਸਾਨੂੰ ਵੇਖ ਕੇ ਸੜਦੇ ਬਲਦਿਆਂ ਨੂੰ
ਤੂੰ ਨੱਚ ਨੱਚ ਜਸ਼ਨ ਮਨਾਵੇਂ
ਅਸੀਂ ਰਾਖੇ ਜੰਜੂਆਂ ਦੇ
ਤੂੰ ਦਿੱਲੀਏ ਮੁੱਲ ਸਿਰਾਂ ਦੇ ਪਾਵੇਂ।
ਤੂੰ ਜੇਲੀਂ ਬੇਗੁਨਾਹ ਡੱਕੇ
ਹੱਕ ਮੰਗਿਆਂ ਮਾਰੇਂ ਤੂੰ ਧੱਕੇ
ਤੂੰ ਸਾਡੇ ਕਤਲ ਦਾ ਸਾਡੇ ਸਿਰ
ਮੁੜ-ਮੁੜ ਇਲਜ਼ਾਮ ਲਗਾਵੇਂ
ਅਸੀਂ ਰਾਖੇ ਜੰਜੂਆਂ ਦੇ
ਤੂੰ ਦਿੱਲੀਏ ਮੁੱਲ ਸਿਰਾਂ ਦੇ ਪਾਵੇਂ।
ਤੂੰ ਅੰਨੀ ਬੋਲੀ ਕਾਣੀ ਏ।
ਤੂੰ ਖੂਨੀ ਕਾਤਿਲ ਰਾਣੀ ਏ।
ਮੈਂ #ਖ਼ਾਦਿਮ ਤੇਰੇ ਕੁਰਬਾਨ ਜਾਵਾਂ
ਜੇ ਸੱਚ ਤੂੰ ਆਖ ਸੁਣਾਵੇਂ।
ਅਸੀਂ ਰਾਖੇ ਜੰਜੂਆਂ ਦੇ
ਤੂੰ ਦਿੱਲੀਏ ਮੁੱਲ ਸਿਰਾਂ ਦੇ ਪਾਵੇਂ।
-ਪਾਲੀ ਖ਼ਾਦਿਮ

No comments:

Post a Comment