ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 24, 2017

Sheek Pwa Ke - Hardeep Birdi

ਛੇਕ ਪਵਾਕੇ ਕੰਨਾਂ ਦੇ ਵਿਚ
ਜੋਗੀ ਬਣਨਾ ਸੌਖਾ ਨਾਹੀਂ।
ਨੈਣ ਵਹਾਕੇ ਚਿੱਟੇ ਪਾਕੇ
ਸੋਗੀ ਬਣਨਾ ਸੌਖਾ ਨਾਹੀਂ।
ਮਹਿੰਗੇ ਏਸ ਜ਼ਮਾਨੇ ਅੰਦਰ,
ਰੋਗੀ ਬਣਨਾ ਸੌਖਾ ਨਾਹੀਂ।
ਸੁੱਖਾਂ ਛੱਡਕੇ ਦੁੱਖਾਂ ਵਾਲਾ,
ਭੋਗੀ ਬਣਨਾ ਸੌਖਾ ਨਾਹੀਂ।
ਸੂਲੀ ਉੱਤੇ ਜਨਤਾ ਟੰਗਦੀ
ਯੋਗੀ ਬਣਨਾ ਸੌਖਾ ਨਾਹੀਂ।
ਇੰਜਣ ਹੋਣਾ ਜੇਕਰ ਔਖਾ,
ਬੋਗੀ ਬਣਨਾ ਸੌਖਾ ਨਾਹੀਂ।
ਹਰਦੀਪ ਬਿਰਦੀ

No comments:

Post a Comment