ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 24, 2017

Chakki De Puda Vichkar - Sarb Pannu

ਅਾਪਣੀ ਘਰਵਾਲ਼ੀ ਰਾਜਵੀਰ ਨਾਲ਼ ਤਲਾਕ ਹੋਣ ਮਗਰੋਂ..ਰਣਜੀਤ ਨੇਂ ਕੰਮ ਨੂੰ ਹੀ ਜ਼ਿੰਦਗੀ ਮੰਨ ਲਿਆ..! ਇੱਕ ਬੱਚੀ ਸਿਮਰਨ ਜੋ ਕਿ ਪੰਜ ਸਾਲ ਦੀ ਸੀ..ਵਾਸਤੇ ਫੁੱਲ ਡੇਅ.. ਕੇਅਰ ਟੇਕਰ ਰੱਖ ਲਈ..ਜੋ ਕਿ ਰਣਜੀਤ ਦੇ ਕੰਮ ਤੋਂ ਵਾਪਿਸ ਅਾਉਣ ਤੱਕ ਸਿਮਰਨ ਨਾਲ਼ ਰਹਿੰਦੀ ! ਪੇਸ਼ੇ ਵੱਜੋਂ ਫਾਰਮਾਸਿਸਟ ਰਣਜੀਤ ..ਅੱਜ ਫੇਰ ਘਰ ਲੇਟ ਅਾਇਆ ! ਸੋਫੇ ਤੇ ਬਹਿ ਬੂਟ ਉਤਾਰਦੇ ਰਣਜੀਤ ਕੋਲ਼ ਅਾ ਕੇ ਉਸਦੀ ਬੇਟੀ ਸਿਮਰਨ ਪੁੱਛਣ ਲੱਗੀ.! " ਡੈਡੀ ਤੁਹਾਨੂੰ ਘੰਟੇ ਦੇ ਕਿੰਨੇ ਪੈਸੇ ਮਿਲ਼ਦੇ ਨੇ.. ? ਰਣਜੀਤ " 80$.. ਪਰ ਕਿਓਂ.."
"ਕੀ ਤੁਸੀਂ ਮੈਨੂੰ 40$ ਦੇ ਸਕਦੇਂ ਓਂ ?
ਇਹ ਸੁਣਦਿਆਂ ਹੀ ਰਣਜੀਤ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ..! " ਮੈਂ ਤੇਰੇ ਹੱਦੋਂ ਵੱਧ ਫਜ਼ੂਲ ਦੇ ਖਿਡਾਓਣਿਆਂ ਵਾਸਤੇ ਪੈਸੇ ਨੀਂ ਦੇ ਸਕਦਾ ..ਸਿੱਧੀ ਹੋਕੇ ਅਾਪਦੇ ਕਮਰੇ ਚ' ਜਾ ਤੇ ਸੌਂ ਜਾ ਕੇ ..ਨਹੀਂ ਤਾਂ ਹੁਣੇ ਛਿੱਤਰ ਫਿਰੂ.." ! ਬੱਚੀ ਸਹਿਮੀ ਹੋਈ ..ਨਿੱਕੀਆਂ ਨਿੱਕੀਆਂ ਅੱਖਾਂ ਚੋਂ ਅੱਥਰੂ ਕੇਰਦੀ ਹੋਈ ਅਾਪਣੇਂ ਕਮਰੇ ਚ ਜਾਕੇ ਦਰਵਾਜ਼ਾ ਬੰਦ ਕਰ ਦਿੰਦੀ ਹੈ..!
ਥੋਡ਼ਾ ਗੁੱਸਾ ਠੰਡਾ ਹੋਣ ਤੇ ਰਣਜੀਤ ਸੋਚਦੈ ਮਨਾਂ ਕੀ ਪਤਾ ਕਿਸੇ ਹੋਰ ਕੰਮ ਲਈ ਚਾਹੀਦੇ ਹੋਣ ..?
ਇਹ ਸੋਚ ਰਣਜੀਤ ਦੋ ਵੀਹ ਵੀਹ ਡਾਲਰ ਦੇ ਨੋਟ ਅਾਪਣੇਂ ਹੱਥ ਚ ਫੜ੍ਹ..ਸਿਮਰਨ ਦੇ ਕਮਰੇ ਦਾ ਗੇਟ ਹੌਲ਼ੀ ਕੁ ਦੇਣੇਂ ਖੋਲ .. ਲਾਇਟ ਜਗਾ ਕੇ ਬੋਲਿਆ ..ਪੁੱਤ ਸੌਂ ਗਿਅੈਂ..?
ਝੱਟ ਪੱਟ ਛਾਲ਼ ਮਾਰ ਕੇ ਉੱਠੀ ਸਿਮਰਨ ਬੋਲੀ ...."ਨਹੀਂ ਤਾਂ ਪਾਪਾ..!.."
ਬੈੱਡ ਤੇ ਇੱਕ ਸਾਇਡ ਬਹਿੰਦੇ ਹੋਏ ਰਣਜੀਤ ਨੇ ਸਿਮਰਨ ਦੇ ਸਿਰ ਤੇ ਹੱਥ ਫੇਰ ਕੇ 40$ ਫੜਾਉਂਦੇ ਨੇ ਕਿਹਾ.." ਅਾਈ ਅੈੱਮ ਸੌਰੀ ਬੇਟਾ..ਮੈਨੂੰ ਤੇਰੇ ਨਾਲ rude ਨਹੀਂ ਸੀ ਹੋਣਾਂ ਚਾਹੀਦਾ..ਪਰ ਤੂੰ ਪੈਸੇ ਕਰਨੇ ਕੀ ਸੀ..!"
ਉਂਗਲ਼ ਨੂੰ ਬੁੱਲਾਂ ਤੇ ਰੱਖਕੇ ਚੁੱਪ ਦਾ ਨਿਸ਼ਾਨ ਬਣਾਓਂਦੀ ਸਿਮਰਨ ਨੇ ਸਿਰਹਾਣੇਂ ਥੱਲਿਓਂ ਇੱਕ ਲਿਫਾਫਾ ਕੱਢ ..ਜਿਸ ਵਿੱਚ ਕਿ 40$ ਦੀ ਭਾਨ ਸੀ ..ਤੇ ਵਿੱਚ 40$ ਹੈਰਾਨ ਹੁੰਦੇ ਰਣਜੀਤ ਤੋਂ ਲੈਕੇ .. 80 ਪੂਰੇ ਕਰਕੇ ..ਅਾਪਣੇਂ ਪਾਪਾ ਰਣਜੀਤ ਨੂੰ ਫੜ੍ਹਾਓਂਦੀ ਹੋਈ ਬੜੀ ਮਾਸੂਮੀਅਤ ਨਾਲ਼ ਬੋਲੀ.." ਪਾਪਾ ਕੀ ਤੁਸੀਂ ਕੱਲ ਨੂੰ ਕੰਮ ਤੋਂ ਇੱਕ ਘੰਟਾ ਪਹਿਲਾਂ ਮੇਰੇ ਨਾਲ਼ ਖੇਡਣ ਵਾਸਤੇ ਛੁੱਟੀ ਲੈ ਸਕਦੇ ਹੋਂ..? ਅਾਹ ਲਉ ਤੁਹਾਡੀ ਇੱਕ ਘੰਟੇ ਦੀ ਪੇਅ..! " .. ਅੈਨਾਂ ਸੁਣ.. ਰਣਜੀਤ ਤੋਂ ਸਿਮਰਨ
ਨੂੰ ਕਲ਼ਾਵੇ ਚ ਲੈ ਕੇ ਰੋਂਦੇ ਦੇ ਅੱਥਰੂਆਂ ਨੂੰ ਬੰਨ੍ਹ ਨੀ ਸੀ ਪੈ ਰਿਹਾ..!
✍ Sarab Pannu

No comments:

Post a Comment