ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Sakeemi Rabb - Binder Jaan


ਰੱਬ ਸਕੀਮੀ ਵੇਖੋ ਲੋਕੋ
ਆੜ ਧਰਮ ਦੀ ਲੈਂਦਾ
ਬੰਦੇ ਤੋਂ ਮਰਵਾ ਕੇ ਬੰਦੇ
ਕਰਮ ਦਾ ਲੇਖਾ ਕਹਿੰਦਾ
ਕਿੱਨਾ ਖੁਸ਼ ਹੁੰਦਾ ਏ ਵੇਖੋ
ਆਪਣਾ ਨਾਮ ਜਪਾ ਕੇ
ਨਾ ਰੱਜਿਆ ਨਾ ਰੱਜੇਗਾ
ਲੱਖਾਂ ਭਜਨ ਰਟਾ ਕੇ
ਮੰਦਰ ਮਸਜਿਦ ਉਤੇ ਵੇਖੋ
ਸੋਨਾ ਮਰਮਰ ਜੜਿਆ
ਪੱਥਰ ਵਿੱਚ ਵਸੇਂਦਾ ਪੱਥਰ
ਕੁੱਲੀ ਕਦੀ ਨਾ ਵੜਿਆ
ਖੁੱਦ ਹੀ ਕੁੱਖੀਂ ਧੀਆਂ ਭੇਜੇਂ
ਖੁੱਦ ਹੀ ਡਾਕਟਰ ਕਸਾਈ
ਬਲਤਕਾਰੀ ਤੇ ਖੂਨੀ ਲੋਕਾਂ
ਨਾਲ ਹੈ ਧਰਤ ਸਜਾਈ
ਪਾਣੀ ਨੂੰ ਤਾਂ ਲੋਕ ਤਰਸਦੇ
ਰੱਬ ਪਰ ਦੁੱਧ ਚ ਨਾਹਵੇ
ਪਾਟੇ ਕੱਪਡ਼ੇ ਰੋਣ ਗਰੀਬੜੇ
ਖੁੱਦ ਮਹਿੰਗੇ ਬਸਤਰ ਪਾਵੇ
ਕੱਟਡ਼ ਧਰਮੀ ਬੰਦੇ ਸ਼ਾਤਿਰ
ਰੱਬ ਦੀ ਰਾਖੀ ਕਰਦੇ
ਮਰਨ ਵੇਲੇ ਦੂਜੇ ਦੀ ਵਾਰੀ
ਪਰ ਆਪ ਕਦੀ ਨਾ ਮਰਦੇ
ਰੱਬੀ ਭਰਮ ਬੰਦੇ ਤੇ ਭਾਰੀ
ਅੱਜ ਵੀ ਅਕਲ ਤੋਂ ਅੰਨ੍ਹਾ
ਰੱਬ ਦਿਸੇ ਨਾ ਦਿਸੇ ਭਾਵੇਂ
ਮੈਂ ਬਿੰਦਰਾ ਮਰ ਮਰ ਮੰਨਾ
Binder jaan e sahit

No comments:

Post a Comment