ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Parmanu Bumb - Asha Kumar Saini

ਮੈਂ ਪਰਮਾਣੂ ਬੰਬ ਬੋਲਦਾ
ਵਿਚ ਭੋਰੇ ਦੇ ਪਿਅਾ ਖੋਲਦਾ
ਨਿੱਤ ਹੀ ਅਪਨੀ ਵਿਸ਼ ਘੋਲਦਾ
ਮੇਰੇ ਕੋੲੀ ਨਾ ਨੇੜੇ ਅਾੲੇ
ਨਾ ਕੋੲੀ ਮੈਨੂੰ ਹੱਥ ਲਗਾੲੁੇ
ਮੇਰੀ ਕੋੲੀ ਵੀ ਥੁਹ ਨਾ ਪਾੲੇ
ਅਪਨੇ ਚ ਮਗਰੂਰ ਬੜਾ ਮੈਂ
ਅੱਗ ਦੇ ਨਾਲ ਭਰਭੂਰ ਬੜਾ ਮੈਂ
ਪਰਬੈਂਗਨੀ ਕਿਰਨਾਂ ਨਾਲ ਚੂਰ ਬੜਾ ਮੈਂ
ਯਾਦ ਕਰੋ ਤੁਸੀਂ ਨਾਗਾਸਾਕੀ
ਕਿੰਨੀ ਕੀਤੀ ਮੈਂ ਬਰਵਾਦੀ
ਕੋੲੀ ਕਸਰ ਨਹੀਂ ਛੱਡੀ ਬਾਕੀ
ੳੁਦੋਂ ਤਾਂ ਹਾਲੇ ਬੱਚਾ ਸੀ ਮੈਂ
ਮਨ ਦਾ ਕੁੱਝ ਸੱਚਾ ਸੀ ਮੈਂ
ਫਿਰ ਵੀ ਵਾਹੁਲਾ ਮੱਚਾ ਸੀ ਮੈਂ
ਹੁਨ ਤਾਂ ਮੈਂ ਜਵਾਨ ਹੋ ਗਿਅਾ
ਬਹੁਤਾ ਹੀ ਮਹਾਨ ਹੋ ਗਿਅਾ
ਕੁੱਝ ਦੇਸ਼ਾਂ ਦੀ ਜਾਣ ਹੋ ਗਿਅਾ
ਜੇ ਕਿਸਦੇ ਮੈਂ ਹੱਥ ਅਾ ਗਿਅਾ
ਦੁਸਮਣ ਦੇ ਮੈਂ ਵੱਸ ਪੈ ਗਿਅਾ
ਟ੍ਰਾੲਿਗਰ ਮੇਰਾ ਨੱਪ ਹੋ ਗਿਅਾ
ਜਿੱਥੇ ਜਾ ਕੇ ਫੱਟਾਗਾ ਮੈਂ
ਸੱਭ ਕੁੱਝ ੳੁਥੋਂ ਚੱਟਾਂਗਾ ਮੈਂ
ਘਰਾਂ ਨੂੰ ਮੁੱਢ ਤੋਂ ਪੱਟਾਗਾ ਮੈਂ
ਧਰਤੀ ਮਾਂ ਨੂੰ ਸ਼ਾੜ੍ਹ ਦਿਅਾਗਾਂ
ਪੂਰਾ ੲਿਸਨੂੰ ਦਾੜ੍ਹ ਦਿਅਾਗਾਂ
ਬਾਗ਼ ਬਗੀਚੇ ੳੁਜਾੜ੍ਹ ਦਿਅਾਗਾ
ਵੱਸਨਗੇ ਜੋ ਦੂਰ ਦਸੇਰੇ
ੳੁਹ ਵੀ ਹੋਨੇ ਜੱਦ ਵਿਚ ਮੇਰੇ
ਜਿਵਨ ੳੁਂਦਾ ਵਿਚ ਮੋਟੇ ਹਨੇਰੇ
ਅਲਫਾ ਗੈਮਾ ਕਿਰਨਾਂ ਨਾਲ
ਦੂਸਿਤ ਹਵਾ ਦੇ ਮਾਨਣ ਨਾਲ
ਗੰਦਲਾ ਪਾਨੀ ਪੀਵਣ ਨਾਲ
ਕੇਂਸਰ ਵਰਗੇ ਰੋਗ ਦਿਅਾਂਗਾ
ਤਿਲ ਤਿਲ ਮਰਨ ਦਾ ਜੋਗ ਦਿਅਾਂਗਾ
ਜੀਵਨ ਭਰ ਦਾ ਸ਼ੋਗ ਦਿਅਾਂਗਾ
ਮਾਨਵਤਾ ਨੂੰ ਅਰਜ਼ ਕਰਾਂ ਮੈਂ
ਮੁਕੱਦਮਾ ਅਪਨਾ ਦਰਜ਼ ਕਰਾ ਮੈਂ
ਪੂਰਾ ਅਪਨਾ ਫਰਜ਼ ਕਰਾਂ ਮੈਂ
ਡੂੰਘੀ ਕਬਰ ਵਿਚ ਮੈਨੂੰ ਦਬਾਓ
ਫਾਰਮੂਲਿਅਾ ਦਾ ਲੂਣ ਵੀ ਪਾਓ
ਸਾੲੀਂਸਦਾਨਾਂ ਦੀ ਮਿੱਟੀ ਪਾਓ

No comments:

Post a Comment