ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 24, 2017

Mehsoos Kerna - Adeeb Ravi

ਤੈਂਨੂੰ ਧੁਰ ਤੋਂ ਮਹਿਸੂਸ ਕਰਨਾ
ਦੇਹ ਦੀ ਮੁਲਾਕਾਤ ਤੋਂ
ਕਿਤੇ ਵੱਧ ਸਕੂਨ ਦਿੰਦਾ ਹੈ।
ਮੈਂ ਇੱਕ ਬੂੰਦ ਸਮਾਨ ਸੀ
ਪਤਾ ਹੀ ਨਹੀਂ ਲੱਗਾ ਕਿ
ਕਦ ਤੇਰੇ ਸਿਜਦਿਅਾਂ ਵਿੱਚ
ਤੇਰੀ ਮੁਹੱਬਤ
ਦਾ ਸਾਗਰ ਬਣ ਗਿਅਾ।
ਤੂੰ ਹਰ ਵਾਰ ਅਾਖਦੀ ਸੀ
ਅਸੀਂ ਪਿਛਲੇ ਜਨਮ ਦੇ ਪ੍ਰੇਮੀ ਹਾਂ
ਸ਼ਾੲਿਦ ਕੁੱਝ ੲਿਸ ਤਰ੍ਹਾਂ ਹੀ ਹੈ
ਸਾਡਾ ਨਾਤਾ ਰੂਹਾਂ ਦੀ ਸਿਰਜਣਾ ਦੇ
ਮੁੱਢ ਤੋਂ ਇੱਕ ਦੂਸਰੇ ਨਾਲ਼ ਹੈ।
ਮੈਂ ਕਦੀ ਵੀ
ਪਰਮਾਤਮਾ ਨਹੀਂ ਸੀ ਵੇਖਿਅਾ,
ਹੁਣ ਹਰ ਪਲ ਮੇਰੇ
ਸਾਹਮਣੇ ਰਹਿੰਦਾ ਹੈ,
ਤੇਰੇ ਰੂਪ ਵਿੱਚ।
ਤੂੰ ਪਵਿਤਰ ਅਾੲਿਤ ਵਾਂਙ
ਮੈਂਨੂੰ ਰੌਸ਼ਨੀ ਭਰਿਅਾ ਜੀਵਨ ਦਿੱਤਾ,
'ਤੇ ਖ਼ੁਦਾ ਵਾਂਙ ਮੇਰੀਅਾਂ
ਅਨੇਕਾਂ ਭੁੱਲਾਂ ਅੱਖੋਂ ਪਰੋਖੇ ਕਰਕੇ
ਮੇਰੇ ਸਿਜਦੇ ਕਬੂਲ ਕੀਤੇ।
ਤੇਰਾ ਵਾਸ ਮੇਰੇ ਹਿਰਦੇ ਵਿੱਚ
ੲਿਸ ਤਰ੍ਹਾਂ ਹੈ ਜਿਵੇਂ
ਮਨੁੱਖੀ ਸਰੀਰ ਵਿੱਚ ਸਾਹ,
ਇੱਕ ਪਲ ਲੲੀ ਵੀ ਤੈਂਨੂੰ ਵੱਖ
ਨਹੀਂ ਕਰ ਸਕਦਾ,
ਕਰਨਾ ਤਾਂ ਦੂਰ ਸੋਚ ਵੀ ਨਹੀਂ ਸਕਦਾ।
ਸਾਰੀਅਾਂ ਭਾਸ਼ਾਵਾਂ ਦੇ ਸਾਰੇ ਸ਼ਬਦ
ੲਿਕੱਠੇ ਕਰਕੇ ਵੀ ਮੈਂ ਤੇਰੀ
ਸਿਫ਼ਤ ਨਹੀਂ ਲਿਖ ਸਕਦਾ
ਬਸ ਅਾਪਾ ਕੁਰਬਾਨ ਕਰਦਾ ਹਾਂ।
ਤੇਰੇ ਰੂ-ਬ-ਰੂ ਹੋ ਕੇ
ਅਗਰ ਇੱਕ ਪਲ ਵੀ
ਤੇਰੇ ਨਾਲ਼ ਬਿਤਾ ਸਕਿਅਾ
ਤਾਂ ਓਹੀ ਪਲ ਮੇਰੇ ਲੲੀ
ਅਨੰਤ ਪਲ ਹੋਵੇਗਾ।
ਮੈਂ ਤੇਰੇ ਬਾਰੇ ਬਹੁਤ ਕੁੱਝ
ਜਾਣ ਚੁੱਕਾ ਹਾਂ,
ਸ਼ਾੲਿਦ ਤੇਰੇ ਤੋਂ ਜ਼ਿਅਾਦਾ
ੲਿਸੇ ਲੲੀ ਹਰ ਕਵਿਤਾ
ਤੇਰੇ ਜ਼ਿਕਰ ਨਾਲ਼ ਸ਼ੁਰੂ ਕਰਦਾ ਹਾਂ
'ਤੇ ਤੇਰੇ ਜ਼ਿਕਰ ਨਾਲ਼ ਖ਼ਤਮ।
ਰਾਤ ਸੁਪਨੇ ਵਿੱਚ
ਸਾਡੀ ਮੁਲਾਕਾਤ ਹੋੲੀ
ਮੈਂ ਤੇਰਾ ਮੱਥਾ ਚੁੰਮਿਅਾ
ਪਰ ਤੂੰ ਨਹੀਂ
ਪੁੱਛਣ ਤੇ ਤੂੰ ਕਿਹਾ ਕਿ
ਤੇਰਾ ਮੱਥਾ ਚੁੰਮਣ ਲੱਗਿਅਾਂ
ਮੇਰਾ ਸਿਰ ਤੇਰੇ ਸਿਰ ਤੋਂ ੳੁੱਚਾ
ਹੋ ਜਾਵੇਗਾ ਤੇ ੲਿਹ ਸਭ
ਮੈਂ ਕਰ ਨਹੀਂ ਸਕਦੀ
ਹਮੇਸ਼ਾ ਤੇਰੇ ਕਦਮਾਂ ਵਿੱਚ
ਜਿੳੁਣਾ ਚਾਹੁੰਦੀ ਹਾਂ।
- ਅਦੀਬ ਰਵੀ

No comments:

Post a Comment