ਬੋਹੜਾਂ ਤੇ ਕਾਂਵਾਂ ਨੂੰ,
ਪਿੱਪਲਾਂ ਦੀਆਂ ਛਾਂਵਾਂ ਨੂੰ,
ਤਰਸਣ ਜਿਹੇ ਲੱਗੇ ਆਂ,
ਬਚਪਨ ਦਿਆਂ ਚਾਵਾਂ ਨੂੰ,
ਬੋਹੜਾਂ ਤੇ ਕਾਂਵਾਂ ਨੂੰ....
ਪਿੱਪਲਾਂ ਦੀਆਂ ਛਾਂਵਾਂ ਨੂੰ....
ਪ੍ਰਦੇਸਾਂ ਦਾ ਹਾਲ ਕੀ ਪੁੱਛਦੇਂ,
ਹੱਸਦਾ ਕੋਈ ਟਾਵਾਂ ਟਾਵਾਂ,
ਟੁੱਟਜੇ ਇਹ ਕੈਦ ਕੁਲਹਿਣੀ,
ਮੁੜਕੇ ਮੈਂ ਘਰ ਨੂੰ ਆਵਾਂ,
ਗੱਲ ਲੱਗਕੇ ਦੱਸਾਂ ਦੁੱਖੜੇ,
ਪਿੰਡ ਆ ਕੇ ਮਾਂਵਾਂ ਨੂੰ,
ਤਰਸਣ ਜਿਹੇ ਲੱਗੇ ਆਂ,
ਬਚਪਨ ਦਿਆਂ ਚਾਵਾਂ ਨੂੰ,
ਬੋਹੜਾਂ ਤੇ ਕਾਂਵਾਂ ਨੂੰ....
ਪਿੱਪਲਾਂ ਦੀਆਂ ਛਾਂਵਾਂ ਨੂੰ....
ਸੁਫਨੇ 'ਚ ਰੋਜ਼ ਰਾਤ ਨੂੰ,
ਪਿੰਡ ਦੇ ਮੈਂ ਲਾਵਾਂ ਗੇੜੇ,
ਮੁੱਦਤਾਂ ਤੋਂ ਰੁੱਸਿਆਂ ਨੂੰ,
ਖਿੱਚ ਖਿੱਚ ਕੇ ਲਾਵਾਂ ਨੇੜੇ,
ਝੁਕ ਝੁਕ ਕੇ ਕਰਾਂ ਸਲਾਮਾਂ,
ਪਿੰਡ ਜਾਂਦੇ ਰਾਵਾਂ ਨੂੰ,
ਤਰਸਣ ਜਿਹੇ ਲੱਗੇ ਆਂ,
ਬਚਪਨ ਦਿਆਂ ਚਾਵਾਂ ਨੂੰ,
ਬੋਹੜਾਂ ਤੇ ਕਾਂਵਾਂ ਨੂੰ....
ਪਿੱਪਲਾਂ ਦੀਆਂ ਛਾਂਵਾਂ ਨੂੰ....
ਚਾਹੁੰਦਾ ਹਾਂ ਸੁੱਖ ਸੁਨੇਹਾ,
ਮੇਰੇ ਬਾਪੂ ਦੇ ਸਾਹਾਂ ਦਾ,
ਭਾਗਾਂ ਵਾਲਾ ਹੋਵੇ ਚੂੜਾ,
ਭੈਣ ਦੀਆਂ ਬਾਹਵਾਂ ਦਾ,
ਫੜ ਫੜ ਕੇ ਦਵਾਂ ਦੁਆਵਾਂ,
ਪਿੰਡ ਜਾਂਦੀਆਂ ਹਵਾਵਾਂ ਨੂੰ,
ਤਰਸਣ ਜਿਹੇ ਲੱਗੇ ਆਂ,
ਬਚਪਨ ਦਿਆਂ ਚਾਵਾਂ ਨੂੰ,
ਬੋਹੜਾਂ ਤੇ ਕਾਂਵਾਂ ਨੂੰ....
ਪਿੱਪਲਾਂ ਦੀਆਂ ਛਾਂਵਾਂ ਨੂੰ....
ਰਘਵੀਰ ਵੜੈਚ
+919914316868
No comments:
Post a Comment