ਜੀਵਨ ਦੇ ਕੲੀ ਪੰਨੇ ਕਿੰਨੇ ਕੌਰੇ ਨੇ,
ਕੌਣ ਕਹਿੰਦਾ ੲਿੰਨ੍ਹਾਂ ਪੰਨਿਅਾਂ 'ਚ ਗ਼ਮ ਥੋੜੇ ਨੇ,
ੲਿਕ ਨਵੀਂ ਕਹਾਣੀ ਦੱਸਦਾ ੲੇ ਹਰ ੲਿਕ ਪੰਨਾ,
ਕੲੀ ਥਾਂ ਭਰਿਅਾਂ ਕੲੀ ਥਾਂ ਖਾਲੀ ਗ਼ਮਾਂ ਦਾ ਛੰਨਾ,
ਕੁਝ ਲਿਖਦੀ ਅਾ ਤਾਂ ਸਭ ਕਹਿੰਦੇ ਕਿੰਨ੍ਹਾਂ ਸੱਚ ੲੇ।
ਕਹਿਣ ਵਾਲਿਅਾਂ ਦੇ ਰੰਗ ਵੀ ਬੜਾ ਕੱਚਾ ੲੇ ।
ਸਲਾਹਾਂ ਦੇਣ ਵਾਲੇ ਦੂਜੇ ਬਾਰੇ ਨਹੀ ਸੋਚਦੇ ।
ੳੁਹ ਤਾਂ ਹਰ ਵੇਲੇ (ਪਲ) ਅਾਪਣਾ ਹੀ ਸਵਾਦ ਲੋਚਦੇ ।
ਕੌਣ ਕਿਥੇ ਹੈ ਖੜ੍ਹਾ ਤੇ ਕਿੳੁਂ -----??
ਪਰਵਾਹ ਨਹੀ ਕਰਦਾ ਕੋੲੀ,
ਸਭ ਅਾਪਣੇ ਹੀ ਜੀਵਨ ਦਾ ਭਾਰ ਜਾਂਦੇ ਨੇ ਡੋੲੀ ।
ਡਰ ਲੱਗਦਾ ੳੁਨ੍ਹਾਂ, ਮੂੰਹਾਂ ਤੋਂ ਜੋ ੲਿੰਨੇ ਵੱਡੇ ਨੇ,
ਜਿੰਨ੍ਹਾਂ ਅਾਪ ਨਾ, ਅੱਜ ਤੱਕ ਬੁਰੇ ਕੰਮ ਛੱਡੇ ਨੇ,
ਕਿੳੁਂ ਸਿਖਾੳੁਂਦੇ ਨੇ ਮੈਨੂੰ ਜਦ ਅਾਪ ਸਿਖਦੇ ਨਹੀ ।
ਸਮਝਾੳੁਂਦੇ ਨੇ ਮੈਨੂੰ ਪਰ ਅਾਪ ਟਿੱਕਟ ਦੇ ਨਹੀ ।
ੲਿੰਨ੍ਹਾਂ ਪੰਨਿਅਾਂ 'ਚ ਕੁਝ ਲੱਭਿਅਾ ਨਹੀ ।
ਜਦ ਵੀ ਫਿਰੌਲੇ ਨੇ,
ਅਾਪਣਾ ਅਾਪ ਹੀ ਗਵਾੲਿਅਾ ਜਦ "ਹੈਪੀ" ਨੇ,
ਦਿਲਾਂ ਦੇ ਰਾਜ਼ ਖੋਲੇ ਨੇ ---॥
---- ਹਰਪ੍ਰੀਤ -------
No comments:
Post a Comment