ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 15, 2017

Kadi Ta Jikar Vi Hou - Jaswinder Punjabi

ਕਦੀ ਤਾਂ ਜਿਕਰ ਵੀ ਹੋਊ, ਉਹ ਕਾਤਲ ਨਿਗਾਹਾਂ ਦਾ ।
ਮੇਰੇ ਪਾਈਆਂ ਗਲ ਵਾਹਵਾਂ ਦਾ,ਤੇ ਮਹਿਕੀ ਹਵਾਵਾਂ ਦਾ ।
ਤੇਰੇ ਬੁੱਲ੍ਹਾਂ ‘ਤੇ ਨੱਚਦੇ ਸੀ ਜੋ ਹਾਸੇ ਮਖਮਲੀ ਯਾਰਾ,
ਜਿੱਥੋਂ ਲਰਜ਼ ਕੇ ਆਏ ਸ਼ਿਕਵਾ ਓਸ ਰਾਹਾਂ ਦਾ ।
ਤੇਰੇ ਸ਼ੌਕ ਸੀ ਵੱਖਰੇ ਹਵਾ ਵਿੱਚ ਹਰਫ਼ ਲਿਖਣੇ ਦੇ,
ਬਣਾਵਾਂਗੇ ਕਿਵੇਂ ਖਰੜਾ ਅਸੀਂ ਤੇਰੇ ਉਹ ਭਾਵਾਂ ਦਾ ।
ਮੇਰੇ ਦਿਲਬਰ ਤੇਰਾ ਦੀਦਾਰ ਹੈ ਚੰਨ ਈਦ ਦੇ ਵਰਗਾ,
ਰੁੱਕਾ ਭੇਜ ਤਾਂ ਸੱਜਣਾਂ ਮਨਾਵਾਂ ਸ਼ੁਕਰ ਕਾਵਾਂ ਦਾ ।
ਤੂੰ ਰਹਿਨੈਂ ਅੰਬਰਾਂ ਉੱਤੇ ਅਸਾਡੇ ਧਰਤ ‘ਤੇ ਡੇਰੇ,
ਸੁਬਾਹ ਤੇ ਸ਼ਾਮ ਹੁੰਦਾ ਹੈ ਕਤਲ ਸਾਡੇ ਵੇ ਚਾਵਾਂ ਦਾ ।
--ਜਸਵਿੰਦਰ ਪੰਜਾਬੀ

No comments:

Post a Comment