ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 15, 2017

Vidwani - Manjinder Kala


ਮਿਲੇ ਸਤਿਕਾਰ ਦਾ 'ਨੀ ਫਾਇਦਾ ਚੁਕੀਦਾ।
ਮੂਹੋਂ ਗੱਲ ਕੱਢਣ ਦੀ ਥਾਂ ਤੇ ਨਹੀਉ ਥੁੱਕੀਦਾ।
ਝੂਠੀ ਜਿਹੀ ਸਿਆਣਪ ਦੀ ਸਿਰ ਪਾਈ ਸਵਾਹ ਮਾੜੀ ਏ।
ਬਿੱਨ ਮੰਗੇ ਪਾਉਦੀ ਏ ਜੋ ਫ਼ਿੱਕ ਦਿਲਾਂ ਵਿੱਚ ਉਹ ਸਾਲਾਹ ਮਾੜੀ ਏ।
ਨਿੱਤ ਵਿਦਵਾਨੀ ਦਾ ਨੀ ਸ਼ੋਰ ਪਾਈਦਾ।
ਧੱਕੇ ਨਾਲ਼ ਕਿਸੇ ਤੇ ਨੀ ਜ਼ੋਰ ਪਾਈਦਾ।
ਦਾਨੇ਼ ਅਖਵਾਉਣ ਦੀ ਕਾਲਿਆ ਉਏ ਹੋੜ ਖਾਮਖਾਹ ਮਾੜੀ ਏ।
ਬਿੱਨ ਮੰਗੇ ਪਾਉਦੀ ਏ ਜੋ ਫ਼ਿੱਕ ਦਿਲਾਂ ਵਿੱਚ ਉਹ ਸਾਲਾਹ ਮਾੜੀ ਏ।
ਮਨਜਿੰਦਰ ਕਾਲਾ
15.11.17

No comments:

Post a Comment