ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Jo Nit Mangdi - Sukhwant Rai


ਜੋ ਨਿੱਤ ਮੰਗਦੀ ਸੀ 
ਦੁਆਵਾਂ ਮੇਰੀ ਮੌਤ ਦੀਆਂ,
ਮੇਰੇ ਜਨਾਜ਼ੇ ਵਿੱਚ ਉਹ ਵੀ 
ਸ਼ਾਮਿਲ ਹੋਈ ਹੋਣੀ ਏ,
ਮੇਰੀ ਬਦਨਾਮੀ ਤੇ ਹੱਸਦੀ ਸੀ 
ਜੋ ਰਲ ਗੈਰਾਂ ਨਾਲ,
ਮੇਰੀ ਲਾਸ਼ ਦੇਖ ਕੇ ਅੱਜ 
ਉਹ ਵੀ ਰੋਈ ਹੋਣੀ ਏ,
ਜੋ ਕਹਿੰਦੀ ਸੀ ਮੈਨੂੰ 
ਕਦੇ ਮੁੜ ਸ਼ਕਲ ਨਾ ਦਿਖਾਈਂ,
ਮੇਰਾ ਮੁੱਖ ਵੇਖ ਕੇ ਅੱਜ 
ਉਹ ਵੀ ਰੋਇਆ ਹੋਣਾ ਏ,
ਜਿਸਨੂੰ ਜੀਊਂਦੇ ਜੀਅ 
ਪਾ ਕੇ ਮੈਂ ਖੋਇਆ ਸੀ ਕਦੇ,
ਅੱਜ ਰਾਏ ਨੂੰ ਗਵਾ ਕੇ 
ਉਸ ਨੇ ਵੀ ਕੁਝ ਖੋਇਆ ਹੋਣਾ ਏ।
ਚੜਨਾ ਇਸ਼ਕੇ ਪੌੜੀ ਹੇ ਨਹੀਂ ਸੌਖਾ
ਮੇ ਵੀ ਅਜ ਕਿਸੇ ਨੂੰ ਗਵਾ ਕੇ ਕੁਝ 
ਖੋਇਆ ਹੋਣਾ ਏ।
ਸੁਖਵੰਤ ਰਾਏ 
ਰਬ ਭੱਲਾ ਕਰੇ

No comments:

Post a Comment