ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Jind - Navkiran

ਜ਼ਿੰਦ ..!
ਛੱਡ ਦਿਲਾਂ ਮੇਰੇਆ
ਏਵੇ ਜ਼ਿੰਦ ਨਹੀਂ ਦੁਖਾੲੀ ਦੀ..
ਬਹੁਤੇ ਉੱਚਿਆ ਨਾਲ ਕਦੇ ਯਾਰੀ ਨਹੀ ਲਾਈ ਦੀ
ਬੈਠ ਤਖਤ ਹਜ਼ਾਰਾ
ਛਿਲ ਗਰੀਬ ਦੀ ਨੀ ਲਾਈ ਦੀ ..
ਜੇ ਕੋਈ ਕਰੇ ੲਿਤਬਾਰ
ਤਾਂ ਇਮਾਦਾਰੀ ਨਹੀਂ ਭੁਲਾਈ ਦੀ ..
ਛੱਡ ਦਿਲਾਂ ਮੇਰੇਆ
ਏਵੇ ਜ਼ਿੰਦ ਨਹੀਂ ਦੁਖਾੲੀ ਦੀ..
ਜੇ ਮਿਲੀ ਏ ਵਡਿਆਈ
ਤਾ ਹੳੁਮੇ ਵਿਚ ਨਹੀਂ ਗਵਾੲੀ ਦੀ ..
ਦੁੱਖ ਸੁੱਖ ਵੇਲੇ ਸਦਾ ਸੁੱਖਮਨੀ ਗਾੲੀ ਦੀ..
ਛੱਡ ਦਿਲਾਂ ਮੇਰੇਆ
ਏਵੇ ਜ਼ਿੰਦ ਨਹੀਂ ਦੁਖਾੲੀ ਦੀ
ਰੋਂਦੇ ਹੋੲੇ ਦੀ KIRAN ਅੱਖ ਪੂੰਜ ਆਈ ਦੀ
ਬਜ਼ੁਰਗਾ ਦੀ ਸੇਵਾ ਸਦਾ ਦਿਲ ਨਾਲ ਨਿਭਾਈ ਦੀ...
ਮਾਂ ਪਿਓ ਦੀ ਨਹੀਂ ਕਦੇ ਇੱਜ਼ਤ ਗਵਾਈ ਦੀ..
ਹੋ ਕੇ ਧੀ ਸਰਦਾਰਾ ਦੀ ਚੁੰਨੀ ਸਿਰ ਤੋਂ ਨੀ ਲਾਈ ਦੀ..
ਛੱਡ ਦਿਲਾਂ ਮੇਰੇਆ
ਏਵੇ ਜ਼ਿੰਦ ਨਹੀਂ ਦੁਖਾੲੀ ਦੀ..
#kiranpreet

No comments:

Post a Comment