ਜਦ ਤਕ ਤਾਂਘ ਹੋਵੇ ਮਿਲਣੇ ਦੀ,
ਰਹਿਣ ਉਡੀਕਦੀਆ ਅੱਖਾਂ !
ਭੁੱਲ ਗਈ ਕਹਾਣੀ ਵਰਗਾ ਸੀ ਤੇਰਾ ਮਿਲਣਾ !
ਉਠਿਆ ਬੁਲਬੁਲੇ ਵਾਂਗਰ,
ਪੱਲਾ ਚ ਅਲੋਪ ਹੋਇਆ !
ਲੰਘ ਗਏ ਪਾਣੀ ਵਰਗਾ ਸੀ ਤੇਰਾ ਮਿਲਣਾ !
ਫੁੱਲ ਸੱਜਰੀ ਸਵੇਰ ਦਾ ਸੀ,
ਧੁੱਪ ਨਾਂ ਸਹਾਰ ਸਕਿਆਂ !
ਭੰਵਰੇ ਦੀ ਕਹਾਣੀ ਵਰਗਾ ਸੀ ਤੇਰਾ ਮਿਲਣਾ !
ਰੁੱਤਾਂ ਮੋਲਦੀਆ ਰਹੀਆਂ,
ਹਰੇ ਨਾਂ ਹੋਏ ਕਦੇ ਪੱਤੇ !
ਸੁੱਕ ਗਈ ਟਾਹਣੀ ਵਰਗਾ ਸੀ ਤੇਰਾ ਮਿਲਣਾ !
ਸਰਬ........
No comments:
Post a Comment