ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 14, 2017

Marn Wala Ta Mar Geya - Harwinder HS



ਮਰਨ ਵਾਲਾ ਤਾਂ ਮਰ ਗਿਆ ਹੈ ..
ਮਰਨ ਵਾਲਾ ਤਾਂ ਮਰ ਗਿਆ ਹੈ ,
ਪਰ ਅਜੇ ਉਸਨੇ ਮਰਨਾ ਹੈ ।
ਕਵੀ ਦੀਆਂ ਕਵਿਤਾਵਾਂ ਵਿੱਚ
ਵਿਦਵਾਨਾ ਦੇ ਲੈਕਚਰਾ ਵਿੱਚ ।
ਕਨੂੰਨ ਦੀਆਂ ਧਰਾਵਾਂ ਵਿੱਚ ,
ਸਮੇਂ ਦੀਆਂ ਅਖਬਾਰਾਂ ਵਿੱਚ ।
ਉਹੀ ਲੀਡਰਾਂ ਦਾਅ ਵਰਤਣਾ ਹੈ ,
ਪੈਸੇ , ਨੋਕਰੀ ਲੈ ਇਹਨਾਂ ਚੁੱਪ ਕਰਨਾ ਹੈ ।
ਫਿਰ ਹੋਵੇਗੀ ਦਿਲ ਦਹਿਲਾਉਣ ਦੀ ਘਟਨਾ ,
ਪੱਖੇ ਨਾਲ ਲਾਸ਼ ਨੇ ਹੈ ਫਿਰ ਲਟਕਣਾ ।
ਪਹਿਲੇ ਮਰੇ ਨੂੰ ਹੈ ਇੰਝ ਵਿਸਾਰਨਾ ,
ਅਗਲੇ ਤੱਕ ਹੈ ਇਸੇ ਨੂੰ ਪ੍ਰਚਾਰਨਾ ।
ਲਾਈਲੱਗ ਭੀੜ ਨੂੰ ਖੁਦ ਦੀ ਸਮਝ ਨੀ ਕੋਈ ,
ਜੀਣ ਮਰਨ ਦੀ ਏਥੇ ਰਮਜ਼ ਨੀ ਕੋਈ ।
ਹਰਵਿੰਦਰ ਜੀ ਛੱਡੋ ਇਹ ਦੁਨਿਆਂਦਾਰੀ ,
ਖੁਦ ਨੂੰ ਬਦਲੋ, ਬਦਲੇਗੀ ਦੁਨੀਆਂ ਸਾਰੀ ।
ਇਸ ਭੀੜ ਨੇ ਤਾਂ ਸੋਚਾਂ ਦੇ ਜੰਗਲਾ ਵਿੱਚ ,
ਐਂਵੇ ਹੀ ਭਟਕਦੇ ਫਿਰਨਾ ਹੈ।
ਮਰਨ ਵਾਲਾ ਤਾਂ ਮਰ ਗਿਆ ਹੈ ।
ਪਰ ਅਜੇ ਉਸਨੇ ਮਰਨਾ ਹੈ ॥
18-6-2017
ਹਰਵਿੰਦਰ

No comments:

Post a Comment