ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Hey Gori Lankesh - Harman Zafarnama Azaad

ਹੇ ਗੌਰੀ ਲੰਕੇਸ਼ !
ਓ ਬਹਾਦਰ ਔਰਤ
ਸੱਚ ਦੀ ਜਾਣਨੀ
ਸਾਨੂੰ ਮਾਫ ਕਰੀ....
ਕਾਸਤਰੋ ਦੀ ਫੋਟੋ ਜੇਬ ਵਿੱਚ ਰੱਖਣ ਤੋਂ ਸਿਵਾ
ਅੱਖਰਾਂ ਦਾ ਕਾਲਾ ਮਹਿਲ ਟੱਪਣ ਤੋਂ ਸਿਵਾ
ਅਸੀਂ ਤਾ ਹੋਰ ਤੇਰੇ ਲਈ ਕੁਝ ਵੀ ਨਾ ਕਰ ਸਕੇ
ਰੰਗਮੰਚ ਤੇ ਇਨਕਲਾਬੀ ਕਵਿਤਾ ਰੱਖਣ ਤੋਂ ਸਿਵਾ
ਸਾਨੂੰ ਮਾਫ ਕਰੀ.....
ਉਹ ਸ਼ਿਵ ਦੀ ਲੂਣਾ ਨੀ, ਉਹ ਤਾ ਪਾਸ਼ ਦੀ ਗੌਰੀ ਐ
ਪੂਰਨ ਪੁੱਤ ਅਕਲੋਂ ਖਾਲੀ ਨੇ ,ਇਨਕਲਾਬ ਦੀ ਭੌਰੀ ਐ
ਬੱਸ ਕਾਗਜ਼ ਕਲਮ ਹੀ ਬਹੁਤ ਨੇ ਸਾਡੇ ਨਾਲ ਰੁੱਸੀ ਨੂੰ
ਇਹ ਕਿਹੜਾ ਝੱਲੀ ਹੀਰ ਦੇ ਵਾਂਗੂ ਚੰਧੜਾਂ ਦੀ ਸ਼ੋਰੀ ਐ
ਸਾਨੂੰ ਮਾਫ ਕਰੀ....
#ਲਿਖਤੁਮ_ਹਰਮਨ_ਜ਼ਫ਼ਰਨਾਮਾ

No comments:

Post a Comment