ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Badlata Waqat - Sukhwant Gill

ਨਾ ਵਿਖਾ ਬੇਗਾਨਗੀ ਇਸ ਤਰ੍ਹਾਂ
ਆਖਰ ਤੇਰੇ ਨਾਲ
ਰਿਸ਼ਤਾ ਹੈ ਕੋਈ ਮੇਰਾ
ਮੰਨਿਆਂ ਕਿ ਫਰਕ ਹੈ
ਗਹਿਰਾਈਆਂ ਉਚਾਈਆਂ ਦਾ
ਵਕਤ ਪੈਣ ਤੇ ਦੇਂਦੀਆਂ
ਲਹੂ ਦੀਆਂ ਸਾਂਝਾਂ ਹੀ ਪਹਿਰਾ
ਮੁਹੱਬਤਾਂ ਬੇਗਾਨਿਆਂ ਨੂੰ ਵੀ
ਬਣਾ ਲੈਂਦੀਆਂ ਆਪਣਾ
ਤੂੰ ਆਪਣਾ ਹੋ ਕੇ ਵੀ
ਬੇਗਾਨਾ ਹੈਂ ਹੋ ਗਿਆ
ਠੀਕ ਹੈ ਵਕਤ ਦੀ ਨਜ਼ਾਕਤ ਹੈ
ਜੋ ਤੂੰ ਇਸ ਤਰ੍ਹਾਂ
ਬੇਧਿਆਨਾ ਹੋ ਗਿਆ
ਵਕਤ ਕਦੇ ਵੀ ਕਿਸੇ ਤੇ
ਇਕਸਾਰ ਨਹੀ ਰਹਿੰਦਾ
ਗਹਿਰਾਈਆਂ ਉਚਾਈਆਂ ਨੂੰ
ਜੋ ਹੈ ਨਾਪ ਦਾ
ਉਹ ਕਦੇ ਵੀ ਪਿਆਰ ਨਹੀ ਹੁੰਦਾ

No comments:

Post a Comment