ਓਹਦੇ ਨਾਮ ਦਾ ਦਿਲ ਅੰਦਰ ਦੀਵਾ ਬਾਲੀ ਰੱਖਦਾ ਹਾਂ !
ਬੁੱਝ ਨਾ ਜਾਵੇ ਹੌਕਿਆਂ ਨਾਲ ਮੈਂ ਰੱਖਵਾਲੀ ਰੱਖਦਾ ਹਾਂ !
ਸੱਭ ਜਾਣਦੇ ਨੇ ਕੇ ਅੰਦਰੋਂ ਲੀਰਾਂ ਹੋਇਆ ਫਿਰਦਾ ਹਾਂ
ਜਿਨ੍ਹਾਂ ਸਾਮਣੇ ਮੁੱਖ ਤੇ ਹਾਸਾ ਜਾਅਲੀ ਰੱਖਦਾ ਹਾਂ !
ਸੁੱਚੇ ਮੋਤੀ ਹੀਰਿਆਂ ਦਾ ਨਾਂ ਮੁੱਲ ਕੋਈ ਓਹਦੇ ਅੱਗੇ
ਜੀਹਦੇ ਲਈ ਮੈਂ ਦਿਲ ਦਾ ਕਮਰਾ ਖਾਲੀ ਰੱਖਦਾ ਹਾਂ !
ਹਰ ਇਕ ਦਾ ਹੀ ਹੁਣ ਮੈਨੂੰ ਵਤੀਰਾ ਬਦਲਿਆ ਜਾਪੇ
ਇਸੇ ਕਰਕੇ ਗੱਲ ਕਰਨ ਦਾ ਢੰਗ ਮਿਸ਼ਾਲੀ ਰੱਖਦਾ ਹਾਂ !
ਭੇਦ ਲੈਣ ਲਈ ਸਾਰੇ ਕਿੰਨਾ ਦਿਲ ਚ ਵੱਸਦੇ ਦਰਦੀ
ਜੀ ਜੀ ਕਰਕੇ ਤਾਂਹੀਓ ਉਸਦੀ ਗੱਲ ਤੋਂ ਟਾਲੀ ਰੱਖਦਾ ਹਾਂ !
No comments:
Post a Comment