ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 14, 2016

Poem

ਹੁਣ ਤਾ ਖਤਰਾ ਬਣਿਆ  ਰਹੇਂਦਾ ਹਰ ਪਲ  ਜਾਨ ਦਾ
ਇਨਸਾਨ ਹੀ ਦੁਸਮਣ ਬਣ ਗੇਆ  ਹੈ ਇਨਸਾਨ ਦਾ ,,


ਕੀ ਲਿਖਣਾ ਇੱਤਿਹਾਸ ਓਸ ਨੇ ਪਿਛਲੇ ਸਮੇਆ ਤੇ
ਜਿਨਾ ਚਿਰ ਨਹੀ ਚੇਲਾ ਬਣਦਾ ਆਪਣੀ ਜੁਬਾਨ ਦਾ,,


ਪੇਹਲਾਂ  ਚੋਰੀ ਫਿਰ ਸ਼ੀਨਾ ਜੋਰੀ ਕਮ ਗੁਵਾਡੀਆਂ ਦੇ.
ਜਿਵੇ ਭਾਸ਼ਣ ਦੇਵੇ ਹਰ ਨੇਤਾ ਪਾਕਿਸਤਾਨ ਦਾ ,,,


ਕਿ ਫਾਇਦਾ ਭੁਖੇ ਰਹਣ ਦਾ ਜੇ ਮਨ ਵਿਚ ਮੇਲਾਂ ਨੇ
ਕਿਓ ਰਖਣਾ ਉਪਵਾਸ ਫਿਰ ਕਰਵੇ ਤੇ ਰਮਜਾਨ ਦਾ,,


ਹਵਾ ਚਲਦੀ ਨਸਿਆਂ ਦੀ ਨਾਰੋਏ ਤਾਂ ਸੁਕਵਾਨ ਲੱਗੀ
ਕੋਣ ਹੈ ਜੁਮੇਵਾਰ ਇਸ ਹੁੰਦੇ ਜੋਬਨ ਦੇ ਨੁਕਸਾਨ ਦਾ 


ਦਾਅ ਤੇ ਲਾ ਕੇ ਸਬ ਕੁਜ ਢਿਡ ਵਕੀਲਾਂ ਦਾ ਭਰੇਆ
ਮੁਕਣ ਤੇ ਨਾ ਆਵੇ ਰੋਲਾ ਪਿੰਡ ਦੇ ਕਬਰਸਤਾਨ ਦਾ,, 


ਕਿਤੇ ਸੁਦਾਮ ਸੀ ਤੇ ਕਦੇ ਲਾਦੇਨ ਤੇ ਅੱਜ ਕਲ ਬਗਦਾਦੀ ਹੈ
ਕਿਨੇ ਚਿਹਰੇਆ ਵਿਚ ਢਾਲੇਆ ਚਿਹਰਾ ਰੱਬਾ ਸੇਤਾਨ ਦਾ (ਦਿਲਰਾਜ ਸਿੰਘ ਦਰਦੀ)

No comments:

Post a Comment