ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 14, 2016

Poem



ਕੀ ਕੁਜ ਨਹੀ ਹੁੰਦਾ ਅੱਜ ਵੀ ਚਾਰ ਦੀਵਾਰੀ ਅੰਦਰ
ਸਬ ਤੋਂ ਵਧ ਖਰਚਾ ਕਮ ਸਰਕਾਰੀ ਅੰਦਰ ,,,,

ਪੇੰਸਲ ਨਾਲ ਬਣਾਇਆ ਓਸ ਨੇ ਮੁਖੜਾ ਮੇਰੇ ਜਾਨੀ ਦਾ
ਰੱਬ ਨਜਰ ਆਇਆ ਮੈਨੂ ਓਸਦੀ ਚਿਤਰਕਾਰੀ ਅੰਦਰ,,

ਰੋਸਾ ਓਸਦੇ ਚੇਹਰੇ ਤੇ ਗਲਤੀ ਨਾਲ ਵੀ ਨਾ ਆਵੇ
ਕੇਹੜਾ ਕੇਹੜਾ ਗੁਣ ਨਹੀ ਯਾਰੋ ਮੇਰੀ ਪੇਆਰੀ ਅੰਦਰ,,

ਆਂਦਰ ਦਿਲ ਦੀਆਂ ਲੂਹ ਦਿੰਦਾ ਆਪਣੀ ਲਿਖਤ ਸੁਣਾ ਕੇ
  ਰਬ ਜਾਣੇ ਕਿਥੋ ਦਰਦ ਆਇਆ ਓਸ ਲਿਖਾਰੀ ਅੰਦਰ ,,,

ਜਿਤ ਮਿਲਦੀ ਹੋਂਸਲੇ ਨਾਲ ਨਾ ਕੇ ਹੋਸ਼ ਗਾਵਾਏਆਂ
ਜੋਸ਼ ਹੋਣਾ ਚਾਹੀਦਾ ਏ ਹਰ ਇਕ ਖਿਡਾਰੀ ਅੰਦਰ ,,,,

ਮੋਤ ਦਾ ਕਾਰਣ ਬਣ ਗਈਆਂ ਹਰ ਇਕ ਬਜਾਰੀ ਵਸਤਾਂ
ਬਲਡ ਪ੍ਰੇਸ਼ੇਰ ਲੁਕਇਆ ਹੋਣ ਹਰ ਚੀਜ ਕਰਾਰੀ ਅੰਦਰ ,,,

ਬੇਟੀ ਬਚਾਓ ਲਿਖ ਕੇ ਭਰ ਦਓ ਗਲੀਆਂ ਸ਼ਹਰ  ਦੀਆਂ
ਕੁੜੀਆਂ ਦੀ ਘਟ ਗਿਣਤੀ ਹੋਵੇ ਦਰਦੀ ਹਰ ਮਰਦਮਸੁਮਾਰੀ ਅੰਦਰ,,,
( ਦਿਲਰਾਜ ਸਿੰਘ ਦਰਦੀ ) 9675203049

No comments:

Post a Comment