ਦੇਸ਼ ਕੌਮ ਦੇ ਵੱਡੇ ਥੰਮ
ਖਾ ਗਏ ਪੰਜਾਬ ਦਾ ਚੰਮ
ਸਿਆਸਤ ਕੀਤੀ ਰੱਜ ਕੇ
ਭੋਰਾ ਨਾ ਕੀਤਾ ਕੰਮ
ਕੋਈ ਮਰੇ ਕੋਈ ਜੀਵੇ
ਇਨ੍ਹਾਂ ਨੂੰ ਕਾਹਦਾ ਗਮ
ਹਾਲਾਤ ਵੇਖ ਪੰਜਾਬ ਦੇ
ਨਾ ਅੱਖਾਂ ਹੋਈਆਂ ਨਮ
ਕਹਿਣ ਨੂੰ ਤਾਂ ਕਹਿਣਗੇ
ਸਭ ਸੇ ਅੱਛੇ ਹਮ
ਚੌਧਰ ਲਈ ਲੜਨਗੇ
ਡਿੱਗਣ ਭਾਵੇਂ ਧੜੱਮ
ਕੁਰਸੀ ਉੱਤੇ ਬਿੰਦਰਾ
ਕਹਿਣ ਨਿੱਕਲੇ ਦਮ
ਬਿੰਦਰ ਸਾਹਿਤ ਇਟਲੀ
No comments:
Post a Comment