ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, June 15, 2022

ਹਵਾ ਵਿੱਚ ਜ਼ਹਿਰ ਹੱਸ ਕੇ ਘੋਲ਼ ਸਕਦੇ ਉਹ - ਜਗਜੀਤ ਗੁਰਮ






ਹਵਾ ਵਿੱਚ ਜ਼ਹਿਰ ਹੱਸ ਕੇ ਘੋਲ਼ ਸਕਦੇ ਉਹ
ਸਿਵਾ ਵੋਟਾਂ ਲਈ ਵੀ ਫੋਲ ਸਕਦੇ ਉਹ।

ਸਦਾ ਮੂਰਖ਼ ਸਮਝ ਸਾਨੂੰ ਚਲੇ ਜਾਂਦੇ
ਮਦਦ ਲੈ ਧੰਨਵਾਦ ਵੀ ਬੋਲ ਸਕਦੇ ਉਹ।

ਨਜ਼ਰ ਅੰਦਾਜ਼ ਕੀਤਾਂ ਪਰ ਹਾਂ ਤਾਂ ਸਾਮ੍ਹਣੇ
ਜਦੋਂ ਚਾਹੇ ਉਸੇ ਪਲ਼ ਟੋਲ੍ਹ ਸਕਦੇ ਉਹ।

ਹਰਾ ਹੋਣਾ ਮੈਂ ਗਲ਼ ਸੜ ਕੇ ਦੁਬਾਰਾ ਫਿਰ
ਜੀ ਸਦਕੇ ਫੇਰ ਖ਼ਾਕ 'ਚ ਰੋਲ਼ ਸਕਦੇ ਉਹ।

ਫੜੇ ਗਏ ਫੇਰ ਨਾਮੋਸ਼ੀ ਤਾਂ ਹੋਣੀ ਸੀ
ਨਹੀਂ ਪਹਿਲਾਂ ਵੀ ਪੂਰਾ ਤੋਲ ਸਕਦੇ ਉਹ।

ਹਕੀਕਤ ਉੱਤੇ ਪਰਦੇ ਪਾਉਣ ਲੱਗੇ ਸਭ
ਜੇ ਚਾਹੁੰਣ ਤਾਂ ਭੇਦ ਕਿੰਨੇ ਖੋਲ੍ਹ ਸਕਦੇ ਉਹ।

ਇਕੱਠੇ ਰਹੇ ਤਾਂ ਅੱਖਾਂ ਨਹੀਂ ਦਿਖਾ ਸਕਦੇ
ਇਕੱਲਾ ਦੇਖ ਕੇ ਤਾਂ ਮਧੋਲ ਸਕਦੇ ਉਹ।

ਗੁਰਮ ਵਾਂਗੂ ਉਹ ਪੱਥਰ ਹੋ ਗਏ ਅੱਜ ਕੱਲ੍ਹ
ਤੇਰੇ ਵਾਂਗੂ ਨਹੀਂ ਹੁਣ ਡੋਲ ਸਕਦੇ ਉਹ।

ਜਗਜੀਤ ਗੁਰਮ

No comments:

Post a Comment