ਮਾਰ ਕੇ ਆਪਣੇ ਸ਼ੌਕ ਮੈ ਸਾਰੇ ਜਦ ਜ਼ੁੰਮੇਵਾਰੀ ਨਿਭਾਉਣ
ਲੱਗੀ ,ਤਾ ਸਭ ਦੀਆਂ ਨਜ਼ਰਾਂ ਵਿੱਚ ਬੜੀ ਸੁੱਚਜੀ ਅਖਵਾਉਣ ਲੱਗੀ ,
ਭੁੱਲ ਕੇ ਆਪਣੇ ਪਸੰਦ ਦੇ ਰੰਗਾ ਨੂੰ ਜਦ ਮਾਹੀ ਵੱਲੋਂ ਦੱਸਿਆ ਸੂਟ ਪਾਉਣ ਲੱਗੀ ।
ਉਹਦੇ ਲਈ ਤਾ ਸੱਜਣਾ ਤਾ ਫੇਰ ਆਪਣੇ ਮਨ ਨੂੰ ਸਮਝਾਉਣ ਲੱਗੀ ।ਸੱਚੀ ਬੜੀ ਚੰਗੀ ਅਖਵਾਉਣ ਲੱਗੀ ।
ਦੋ ਧੀਆਂ ਦੀ ਤਾ ਪਹਿਲਾ ਹੀ ਮਾਂ ਏ ਤੀਜੀ ਵਾਰੀ ਪੁੱਤਰ ਹੀ ਚਾਹੀਦਾ ਸੁਣਿਆ ਜਦ ਵੱਡਿਆਂ ਦੇ
ਮੂੰਹੋਂ ਤਾ ਗਰਭ ਟੈਸਟ ਮੈ ਕਰਾੳਣ ਲੱਗੀ ਤਾ ਬਹੁਤ ਸਮਝਦਾਰ ਅਖਵਾਉਣ ਲੱਗੀ ।
ਬੈਠੀ ਜਦ ਆਪਣੀ ਮਾਂ ਦੇ ਕੋਲ ਉਸਨੇ ਕਿਹਾ ਧੀਏ ਦੁੱਖ ਸੁੱਖ ਫੋਲ ਜਾਣਦੀ ਤਾ ਸੀ
ਉਹ ਮੇਰੇ ਹਾਲਾਤ ਬੁੱਝ ਤਾ ਗਈ ਸੀ ਮਨ ਦੀ ਬਾਤ ।ਬਹੁਤ ਸੁਖੀ ਵੱਸਦੀ ਆ ਬੇਬੇ ਏਨਾ ਕਹਿ ਕੇ ਮੈ ਪਰਦੇ ਪਾਉਣ ਲੱਗੀ
ਤਾ ਬੇਬੇ ਦੀਆਂ ਨਜ਼ਰਾਂ ਵਿੱਚ ਬੀਬੀ ਧੀ ਅਖਵਾਉਣ ਲੱਗੀ
ਆਈ ਜਦ ਬੁਢੇਪੇ ਦੀ ਵਾਰੀ ਬੱਚਿਆਂ ਕਿਹਾ ਮਾਤਾ ਤੇਰੀ ਤਾਂ ਮੱਤ ਰਹਿੰਦੀ ਆ ਮਾਰੀ ।
ਸਭ ਪਤਾ ਏ ਸਾਨੂੰ ਬਹੁਤੀਆਂ ਸਲਾਹਾਂ ਨਾ ਦਿਆ ਕਰ ।
ਰੋਟੀ ਪਾਣੀ ਸਭ ਤਾ ਮਿਲਦਾ ਏ ਐਵੇਂ ਟੈਨਸ਼ਨ ਨਾ ਲਿਆ ਕਰ
ਵੱਟ ਲਈ ਚੁੱਪ ਤੇ ਫੜ ਲਈ ਮਾਲਾ ਤੇ ਆਪਣੇ ਗਮ ਛਪਾਉਣ ਲੱਗੀ ਤਾ ਸਭ ਦੀਆਂ ਨਜ਼ਰਾਂ ਬਹੁਤ ਸਿਆਣੀ ਅਖਵਾਉਣ ਲੱਗੀ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ )
No comments:
Post a Comment