ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, June 15, 2022

ਇਹ ਗੱਲ ਯਾਦ ਜ਼ਰੂਰੀ ਰੱਖੀਂ - ਕਲਿਆਣ ਅਮਿ੍ਤਸਰੀ




ਇਹ ਗੱਲ ਯਾਦ ਜ਼ਰੂਰੀ ਰੱਖੀਂ |
ਸੋਚਾਂ ਵਿਚ ਕਸਤੂਰੀ ਰੱਖੀਂ |

ਦਿਲ ਵਿਚ ਰੱਖੀਂ ਸਿਰਫ਼ ਮੁਹੱਬਤ ,
ਨਫ਼ਰਤ ਨਾ ਮਗ਼ਰੂਰੀ ਰੱਖੀਂ |

ਪੈਰਾਂ ਅੱਗੇ ਰਾਹ ਰੱਖੇ ਤਾਂ ,
ਕੋਈ ਨਾ ਮਜਬੂਰੀ ਰੱਖੀਂ

ਦਿਲ ਦੇ ਪਾਸ ਤੂੰ ਰੱਖੀਂ ਇਸਨੂੰ |
ਸੱਚ ਤੋਂ ਕਦੇ ਨਾ ਦੂਰੀ  ਰੱਖੀਂ |

ਜਾਵੀਂ ਜਿੰਨਾ ਮਰਜ਼ੀ ਉੱਪਰ ,
ਹੇਠਾਂ ਅੱਖ ਜ਼ਰੂਰੀ ਰੱਖੀਂ |

ਸ਼ਾਇਰ ਕਹਾਉਣੈ ਤਾਂ ਫ਼ਿਰ ਪੱਲੇ ,
ਸ਼ਬਦਾਂ ਦੀ ਕਸਤੂਰੀ ਰੱਖੀਂ |

ਹਰ ਇਕ ਰਿਸ਼ਤੇ  ਵਿਚ ਕਲਿਆਣ ,
ਦੂਰੀ ਇਕ ਜ਼ਰੂਰੀ  ਰੱਖੀਂ |

No comments:

Post a Comment