ਇੱਕ ਆਈਨਾ ਮਨ ਦਾ ਵੀ ਹੈ
ਜੋ ਵੇਖਦਾ ਖੁਦ ਦਾ ਹੀ ਅਕਸ ਹੈ...
ਇੱਕ ਦ੍ਰਿਸ਼ਟੀਕੋਣ ਦਿਮਾਗ ਦਾ ਵੀ ਹੈ
ਇੱਕ ਜ਼ਾਵੀਆ ਜ਼ਹਿਨੀਅਤ ਦਾ ਵੀ ਹੈ
ਜੋ ਜਾਂਚਦਾ ਹਰ ਇੱਕ ਸ਼ਕਸ ਹੈ...
ਇੱਕ ਚੁੱਪ ਜ਼ੁਬਾਨ ਦੀ ਵੀ ਹੈ
ਇੱਕ ਮੌਨ ਰੂਹ ਦਾ ਵੀ ਹੈ
ਰਹਿੰਦੀ ਜਿਸਦੀ ਮਿਕਤਾਨਿਸੀ ਖਿੱਚ ਹੈ...
ਇੱਕ ਪਰਖ ਜ਼ਿੰਦਗੀ ਦੀ ਵੀ ਹੈ
ਇੱਕ ਪਰਖ ਮੌਤ ਦੀ ਵੀ ਹੈ
ਜੋ ਕੱਢਦੀ ਨਿਚੋੜ ਖੁੱਦ ਹੈ...
ਨਾ ਕਰ ਰੰਜੋ ਗ਼ਮ ਦੇ ਲੇਖੇ ਜੋਖੇ
ਨਾ ਗਿਣ ਮਾਣੀਆਂ ਖੁਸ਼ੀਆਂ
ਜ਼ਿੰਦਗੀ ਹਿਸਾਬ ਖੁਦ ਬ ਖੁਦ ਹੈ...
ਇੱਕ ਅੰਤ ਜੀਵਨ ਦੇ ਰਸਾਂ ਦਾ ਹੈ
ਇੱਕ ਆਗਾਜ਼ ਬੰਦਗੀ ਦਾ ਹੈ
ਜੋ ਬੰਨ ਦੇੰਦਾ ਅੰਦਰਲਾ ਰੰਗ ਹੈ...
...ਗੁਰਮੀਤ ਸਚਦੇਵਾ...
No comments:
Post a Comment