ਬੇਵੱਸ ਬਾਪੂ ਦੁਨੀਆਂ ਅੱਗੇ
ਆਪਣੀ ਪੱਗ ਉਤਾਰੇ
ਪੁੱਤਰ ਮੇਰਾ ਵਾਪਸ ਕਰ ਦਿਓ
ਰੋ ਰੋ ਅਰਜ ਗੁਜ਼ਾਰੇ
ਦਿਲ ਨੂੰ ਚੀਰਨ ਵਾਲੇ ਇਹ ਪਲ
ਜਾਂਦੇ ਨਹੀਂ ਸਹਾਰੇ
ਪੁੱਤ ਦੀ ਲਾਸ਼ ਹੱਥਾਂ ਵਿਚ ਜਿਸਦੇ
ਮਾਪੇ ਕਰਮਾ ਮਾਰੇ
ਸਿਧੂ ਸਭ ਨੂੰ ਆਪਣਾ ਲੱਗਦੈ
ਸੋਗ ਚ ਡੁੱਬੇ ਸਾਰੇ
ਵੱਸ ਨਾ ਚਲਦਾ ਕੋਈ ਬਿੰਦਰਾ
ਮੌਤ ਅੱਗੇ ਸਭ ਹਾਰੇ
ਬਿੰਦਰ ਸਾਹਿਤ ਇਟਲੀ.......
No comments:
Post a Comment