ਓਸ ਨ੍ਰਿਕਾਰ ਦੀ, ਮੈਂ ਸ਼ਹੁ ਨਹੀਂ ਖਾਂਦਾ।
ਆਪਣੇ ਪਰਿਵਾਰ ਦੀ , ਮੈਂ ਸ਼ਹੁ ਨਹੀਂ ਖਾਂਦਾ।
ਭਾਵੇਂ ਮਰ ਜਾਵਾਂ, ਮੈਂ ਓਸ ਦੀ ਆਈ ਤੇ ,
ਐ ਪਰ ਦਿਲਦਾਰ ਦੀ, ਮੈਂ ਸ਼ਹੁ ਨਹੀਂ ਖਾਂਦਾ।
ਖਰੀ ਉਤਰੁ ਇਹ ਵੀ ,ਲੋਕਾਂ ਦੀ ਸੋਚ ਤੇ,
ਮਾਨ ਸਰਕਾਰ ਦੀ, ਮੈਂ ਸ਼ਹੁ ਨਹੀਂ ਖਾਂਦਾ।
ਹੱਕ ਦੀ ਖਾਂਦੇ ,ਹੱਡ ਹਰਾਮੀ ਕਰਨ ਪੰਜਾਬੀ ਨਾਂ,
ਮਜਬੂਰ ਕਿਸੇ ਲਚਾਰ ਦੀ, ਮੈਂ ਸ਼ਹੁ ਨਹੀਂ ਖਾਂਦਾ
ਸੱਚ ਲਿਖਕੇ ਤੇ, ਸੱਚ ਤੇ ਪਹਿਰਾ ਦੇਂਦਾ ਹੋਵੇਗਾ,
ਕਿਸੇ ਕਵੀ ,ਕਲਮਕਾਰ ਦੀ, ਮੈਂ ਸ਼ਹੁ ਨਹੀਂ ਖਾਂਦਾ।
ਅੱਜ ਤਾਂਈ ਤਾਂ ਵੇਖਿਆ ਨਾਂ ਮੈਂ ਰੱਬ ਹੈ ਧਰਤੀ ਤੇ,
ਕੋਈ ਹੋਜ਼ੇ ਚਮਤਕਾਰ ਦੀ,ਮੈਂ ਸ਼ਹੁ ਨਹੀਂ ਖਾਂਦਾ।
ਮੇਰੀ ਤਾਂ ਹੈ ਨਿਭ ਰਹੀ , ਦਿਲਦਾਰ ਨਾਲ ਪੰਨੂੰ,
ਪਰ ਓਸ ਦੇ ਕਿਰਦਾਰ ਦੀ, ਮੈਂ ਸ਼ਹੁ ਨਹੀਂ ਖਾਂਦਾ।
No comments:
Post a Comment