ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 14, 2022

ਜੂੰਆਂ v/s ਧੂੰਆਂ -ਸੱਤਾ ਫਰੀਦ ਸਰਾਏ

ਫੁੱਲਜੇ ਸਰੀਰ ਤਾਂ ਦਿਮਾਗ਼ ਰਹਿਜੇ ਛੋਟਾ॥
ਮਾਰਦਾ ਚਵਲ ਬੰਦਾ ਅਕਲਾਂ ਤੋਂ ਖੋਟਾ॥
ਸੁੱਟੋ ਜੇਹੋ ਜਿਹਾ ਪੱਥਰ ਅਵਾਜ਼ ਆਉ ਉਹੋ ਖੂੰਆਂ …
ਜਿਹੜੇ ਦਾੜਿਆਂ ਚ' ਪਈਆਂ ਨੀਂ ਤੂੰ ਦੱਸਦੀ ਏ ਜੂੰਆਂ…
ਉਹਨਾਂ ਏਥੇ ਕਈਆਂ ਦਾ ਕਡਾ ਦਿੱਤਾ ਧੂੰਆਂ …

ਜਿੱਥੇ ਤੇਰੇ ਘੋਨੇ ਮੋਨੇ ਮਾਰ ਜਾਦੇ ਮੋਂਕ॥
ਉੱਥੇ ਦਾੜੇ ਅਤੇ ਮੁੱਛਾਂ ਵਾਲੇ ਖੜਦੇ ਨੇ ਲੋਕ॥
ਬੇਸ਼ੱਕ ਸਾੜੇ ਜਾਣ ਭਾਂਵੇ ਬੰਨ੍ਹ ਬੰਨ੍ਹ ਵਿੱਚ ਰੂੰਆਂ 
ਜਿਹੜੇ ਦਾੜਿਆਂ ਚ' ਪਈਆਂ ਨੀਂ ਤੂੰ ਦੱਸਦੀ ਏ ਜੂੰਆਂ…
ਉਹਨਾਂ ਏਥੇ ਕਈਆਂ ਦਾ ਕਡਾ ਦਿੱਤਾ ਧੂੰਆਂ …

ਏਨਾਂ ਦਾੜਿਆਂ ਨੇ ਜੋਤਾਂ ਵਿੱਚ ਚਰਬੀ ਹੈ ਪਾਈ॥
ਏਨਾਂ ਦਾੜਿਆਂ ਨੇ ਧੋਤੀ ਅਤੇ ਬੋਦੀ ਹੈ ਬਚਾਈ॥
ਸਾਨੂੰ ਪੜਕੇ ਤਾਂ ਵੇਖ ਕਾਹਨੂੰ ਬੈਠਾ ਬਣ ਘੂੰਆਂ …
ਜਿਹੜੇ ਦਾੜਿਆਂ ਚ' ਪਈਆਂ ਨੀਂ ਤੂੰ ਦੱਸਦੀ ਏ ਜੂੰਆਂ…
ਉਹਨਾਂ ਏਥੇ ਕਈਆਂ ਦਾ ਕਡਾ ਦਿੱਤਾ ਧੂੰਆਂ …

ਏਹੇ ਆਪਣੀ ਮਿਸਾਲ ਖੁਦ ਘੜਦੇ ਨੇ ਆਪ॥
ਏਹੇ ਖਾਲਸਾ ਖੁਦਾ ਬੀਬਾ ਸਾਰਿਆ ਦਾ ਬਾਪ॥
ਬਿਨਾਂ ਸਿਰ ਲੜ ਜਾਦੇ ਸੁਣ ਉੱਠਦੀਆਂ ਲੂੰਆਂ …
ਜਿਹੜੇ ਦਾੜਿਆਂ ਚ' ਪਈਆਂ ਨੀਂ ਤੂੰ ਦੱਸਦੀ ਏ ਜੂੰਆਂ…
ਉਹਨਾਂ ਏਥੇ ਕਈਆਂ ਦਾ ਕਡਾ ਦਿੱਤਾ ਧੂੰਆਂ …

ਏ ਦਾੜੇ ਵਾਲੇ ਚਾਲੀ ਸਾਲ ਕਰਗੇ ਸੀ ਰਾਜ॥
ਗੰਗੂ ਵਾਂਗ ਓਨਾਂ ਨਾਲ ਪਾਲ਼ੀ ਨਾ' ਲਿਹਾਜ॥
ਉਹੋ ਜੜ੍ਹਾਂ ਤੋਂ ਉਖਾੜੇ ਜਿਹੜੇ ਰੱਖਦੇ ਸੀ ਸੂੰਆਂ …
ਜਿਹੜੇ ਦਾੜਿਆਂ ਚ' ਪਈਆਂ ਨੀਂ ਤੂੰ ਦੱਸਦੀ ਏ ਜੂੰਆਂ…
ਉਹਨਾਂ ਏਥੇ ਕਈਆਂ ਦਾ ਕਡਾ ਦਿੱਤਾ ਧੂੰਆਂ …

ਕਦੇ ਨਾਂ' ਜਗਾਈਏ ਸੁੱਤੇ ਨਾਗ਼ਾ ਦੀ ਪਟਾਰੀ॥
ਹਾਂਜੀ ਜੰਗਲ ਤਬਾਹ ਕਰ ਜਾਦੀ ਅੰਗਿਆਰੀ॥
ਦਈਏ 'ਸੱਤਿਆ' ਮਸਲ ਅਸੀ ਪੈਰਾਂ ਵਿੱਚ ਠੂੰਆਂ …
ਜਿਹੜੇ ਦਾੜਿਆਂ ਚ' ਪਈਆਂ ਨੀਂ ਤੂੰ ਦੱਸਦੀ ਏ ਜੂੰਆਂ…
ਉਹਨਾਂ ਏਥੇ ਕਈਆਂ ਦਾ ਕਡਾ ਦਿੱਤਾ ਧੂੰਆਂ …

-----------------

2 comments: