ਜ਼ਿਕਰ ਤਾਂ ਮੈਂ ਕਰ ਦਿਆਂਗਾ ਸ਼ਿਅਰ ਅੰਦਰ।
ਰਹਿ ਲਵੇਗੀ ਜੇ ਕਿਸੇ ਉਹ ਬਹਿਰ ਅੰਦਰ।
ਇਹ ਬੁਝਾਰਤ ਬਣ ਗਈ ਕੇ ਦਿਲ 'ਚ ਕੀ ਹੈ,
ਮਿਲ ਗਿਆ ਏ ਬਹੁਤ ਕੁਝ ਇਸ ਗਹਿਰ ਅੰਦਰ।
ਦੋਸ਼ ਪਾਣੀ ਨੂੰ ਦਵੀਂ ਨਾ ਰੋਕ ਲਾ ਕੇ,
ਰੁੜ ਗਿਆ ਨਾ ਪਰਤਦਾ ਮੁੜ ਨਹਿਰ ਅੰਦਰ।
ਕਹਿਣ 'ਤੇ ਉਸ ਦੇ ਲਿਆ ਪੀ ਮੈਂ ਪਿਆਲਾ,
ਜ਼ਹਿਰ ਵੀ ਤਾਂ ਸੀ ਨਹੀਂ ਉਸ ਜ਼ਹਿਰ ਅੰਦਰ।
ਉਹ ਪਲਾਂ ਵਿਚ ਮੁੜ ਗਈ ਛੂ' ਕੇ ਕਿਨਾਰਾ,
ਵਹਿ ਗਿਆ ਕੀ ਕੁਝ ਮਿਰਾ ਉਸ ਲਹਿਰ ਅੰਦਰ।
ਉਸ ਬਿਨਾ 'ਮਾਨਵ' ਇਕੱਲਾ ਤੇ ਨਹੀਂ ਏ,
No comments:
Post a Comment